ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

265

ਸੱਦੀਦਾ ਹੈ, ਭਈ ਓਹ ਨਗਰ, ਜਿਹਦੇ ਵਿੱਚ ਇਹ ਮੇਲਾ ਲੱਗਾ ਹੀ ਰਹਿੰਦਾ ਹੈ ਮਿੱਥ੍ਯਾ ਨਾਲੋਂ ਵੀ ਮਿੱਥ੍ਯਾ ਹੈ, ਨਾਲੇ ਜੋ ਕੁੱਛ ਉੱਥੇ ਆਉਂਦਾ ਅਰ ਵਿਕਦਾ ਹੈ ਸੋ ਮਿੱਥ੍ਯਾ ਹੀ ਮਿੱਥ੍ਯਾ ਹੈ, ਜਿਹਾਕੁ ਇੱਕ ਸਿਆਣੇ ਨੈ ਆਖਿਆ ਹੋਯਾ ਹੈ, ਕਿ ਸਭ ਕੁੱਛ ਜੋ ਆਉਂਦਾ ਹੈ ਸੋ ਬਿਅਰਥ ਹੈ (ਉਪਦੇਸ਼ਕ ਦੀ ਪੋਥੀ ੧੧ ਕਾਂਡ ੮ ਪੌੜੀ) ਇਹ ਪੱਲਾ ਕੋਈ ਨਵੀਂ ਗੱਲ ਤਾਂ ਨਹੀਂ ਹੈ, ਸਗੋਂ ਇਹ ਪ੍ਰਾਚੀਨ ਸਮੈ ਤੋਂ ਲੱਗਦਾ ਆਯਾ ਹੈ, ਅਤੇ ਓਹ ਇਸ ਪਰਕਾਰ ਲੱਗਣ ਲੱਗਾ, ਭਈ ਲਗਭਗ ਛੇ ਹਜਾਰ ਵਰਹੇ ਹੋਏ, ਜੋ ਸਭ ਜਾਤ੍ਰੀ ਇਨ੍ਹਾਂ ਦੋਹਾਂ ਭਲੇ ਮਾਣਸਾਂ ਵਾਙੂੰ ਸ੍ਵਰਗੀਯ ਨਗਰ ਦਾ ਪੈਂਡਾ ਕਰਦੇ ਸਨ, ਤਾਂ ਬਾਲਜਬੂਲ ਅਤੇ ਘਾਤਕ ਅਤੇ ਫੌਜੂ ਇਨ੍ਹਾਂ ਤਿੰਨਾਂ ਜਾਣਿਆਂ ਨੈ ਇਹ ਵੇਖ ਕੇ, ਜੋ ਇਨ੍ਹਾਂ ਦੋਹਾਂ ਜਾਤ੍ਰੀਆਂ ਦਾ ਰਾਹ ਇਸ ਨਗਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ,