ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

266

ਉੱਥੇ ਇੱਕ ਮੇਲਾ ਲਾਇਆ ਸੀ ਅਤੇ ਇਹ ਬੀ ਠਾਣਿਆ, ਭਈ ਇਹ ਮੇਲਾ ਬਾਰਾਂ ਮਹੀਨੇ ਲੱਗਾ ਰਹੇ, ਅਰ ਉਸ ਵਿੱਚ ਹਰ ਭਾਂਤ ਦੀਆ ਮਿੱਥ੍ਯਾ ਵਸਤਾਂ ਵਿਕਣ, ਸੋ ਇਸ ਮੇਲੇ ਵਿਚ ਉਹੋ ਵਸਤਾਂ ਵਿਕਦੀਆਂ ਜੋ ਮਨੁੱਖਾਂ ਨੂੰ ਛਲਦੀਆਂ ਹਨ, ਅਤੇ ਉਨ੍ਹਾਂ ਦਾ ਮੂਲੋਂ ਨਾਸ ਕਰਦੀਆਂ ਹਨ, ਨਾਲੇ ਉਥੇ ਅਨੇਕਾਂ ਤਰਾਂ ਦੇ ਪ੍ਰਪੰਚ ਅਤੇ ਖੇਲ ਤਮਾਸ਼ੇ ਹਨ, ਅਤੇ ਹਵੇਲੀਆਂ ਜਮੀਨਾਂ ਬੁਪਾਰ, ਅਸਾਮੀਆਂ, ਵਾੱਧੇ, ਵਡਿਆਇਯਾਂ, ਪਤਾਂ, ਪਿੰਡ, ਜਗੀਰਾਂ, ਸੰਗਤਾਂ ਖੁਸ਼ੀਆਂ, ਅਤੇ ਹਰੇਕ ਪਰਕਾਰ ਦੇ ਭੋਗ ਬਿਲਾਸ ਜਿਹਾਕੁ ਖਾਨਗੀਆਂ, ਨੌਚੀਆਂ, ਵਹੁਟੀਆਂ, ਗਭਰੂ, ਮੁੰਡੇ, ਸਵਾਮੀ, ਸੇਵਕ, ਟਹਿਲੀਏ, ਜੀਉਣ, ਖੂਨ, ਬੁਰਿਆਇਯਾਂ, ਚਾਂਦੀ, ਸੋਨਾਂ, ਮੋਤੀ, ਰਤਨ, ਹੋਰ ਕੀ ਕੁੱਛ ਨਹੀਂ, ਅਰ ਇਸ ਦੇ ਬਾਝ ਇਸ ਮੇਲੇ ਵਿਚ ਧ੍ਰੋਹ, ਕਪਟ,ਜੂਆ, ਠੱਗੀ,