ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
25
ਤੋੜੀ ਆਪੜ ਪੈਂਦੇ ਹਨ- ਤਾਂ ਚੰਗਾ ਰਸਤ ਲਭਦੇ ਹਨ॥
ਹੁਣ ਮੈਂ ਸੁਪਨੇ ਵਿਚ ਇਹ ਡਿੱਠਾ ਭਈ ਭੋਲਾ ਆਪਣੇ ਘਰ ਜਾ ਅਪੜਿਆ, ਅਤੇ ਓਹਦੇ ਗੁਆਂਢੀ ਤਿਸ ਦੇ ਮਿਲਣ ਨੂੰ ਨਿਕਲ ਆਏ, ਉਨਾਂ ਵਿੱਚੋਂ ਕਈਆਂ ਨੈ ਤਾਂ ਉਸਦੇ ਮੁੜ ਆਉਣ ਦੇ ਕਾਰਨ ਉਸ ਨੂੰ ਸਿਆਣਾਂ ਆਖਿਆ ਅਤੇ ਕਈਆਂ ਨੇ ਉਸ ਨੂੰ ਮੂਰਖ ਕਿਹਾ ਇਸ ਲਈ ਜੋ ਉਸ ਨੇ ਆਪਣੇ ਆਪ ਨੂੰ ਮਸੀਹੀ ਸਣੇ ਵੱਡੇ ਵੱਡੇ ਭੌਂਜਲਾਂ ਵਿਚ ਸੁਟਿਆ ਹੋਰਨਾਂ ਨੇ ਇਹ ਕਹਿਕੇ ਉਸ ਨਾਲ ਠੱਠਾ ਕੀਤਾ, ਕਿ ਜਿਹਾ ਤੂੰ ਇਹ ਪੈਂਡਾ ਕਰਨ ਲਗ ਪਿਆ, ਜੇ ਤੇਰੇ ਥਾਂ ਅਸੀਂ ਹੁੰਦੇ ਤਾਂ ਇਸੇ ਤਰਾਂ ਥੋਹੜਾ ਜੇਹਾ ਦੁਖ ਵੇਖਕੇ ਐਡੇ ਡਰਆਕਲ ਕਦੀ ਨਾ ਬਣ ਜਾਂਦੇ, ਜੋ ਓਹ ਨੂੰ ਛੱਡ ਆਉਂਦੇ- ਸੋ ਭੋਲਾ ਉਨਾਂ ਵਿਚ ਸਰਮਿੰਦਾ ਹੋ ਕੇ ਬੈਠਾ, ਪਰ ਓੜਕ ਨੂੰ ਉਸ ਦਾ ਮਨ ਧੀਰਜ ਵਿਚ ਆਇਆ, ਤਦ ਓਹ ਉਸ ਨੂੰ ਛੱਡਕੇ ਵਿਚਾਰੇ ਮਸੀਹੀ ਨੂੰ ਹਾਸੀਆਂ ਕਰਨ ਲੱਗੇ — ਸੋ ਇਥੋਂ ਤੋੜੀ ਭੋਲੇ -