ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
269
ਅਤੇ ਪੁਰਾਣਾ ਹੈਗਾ ਹੈ, ਹੁਣ ਇਨ੍ਹਾ ਦੋਹਾਂ ਜਾਤ੍ਰੀਆਂ ਪੁਰਸ਼ਾਂ ਨੈ ਇਸ ਮੇਲੇ ਦੇ ਵਿੱਚੋਂ ਦੀ ਲੰਘਣਾ ਹੀ ਸੀ, ਜੋ ਜਾਂ ਓਹ ਉਥੇ ਆ ਪੁੱਜੇ ਤਾਂ ਉੱਥੋਂ ਦੇ ਲੋਕ ਉਨਾਂ ਨੂੰ ਵੇਖਕੇ ਘਾਬਰ ਗਏ, ਅਤੇ ਨਗਰ ਵਿੱਚ ਵੱਡੇ ਹੱਲੇ ਗੁੱਚੇ ਰਚਣ ਲੱਗੇ ਅਤੇ ਇਹ ਦੇ ਸਬੱਬ ਇਹ ਸਨ, ਪਹਿਲਾਂ ਲੋਕਾਂ ਨੈ ਜਾਤੀਆਂ ਵਲ ਤਕਦੇ ਕਦੇ ਕੀ ਡਿੱਠਾ ਭਾਈ ਇਨ੍ਹਾਂ ਦੇ ਅਤੇ ਮੇਲੇ ਵਾਲਿਆਂ ਦੇ ਬਸਤ੍ਰਾਂ ਵਿੱਚ ਬੜਾ ਵੇਰਵਾ ਹੈ, ਇਸ ਲਈ ਉਹ ਠੱਠੇ ਕਰਨੇ ਲੱਗੇ - ਕੇਇਆਂ ਨੈ ਆਖਿਆ ਭਈ ਇਹ ਸੁਦਾਈ ਹਨ, ਹੋਰਨਾਂ ਨੈ ਕਿਹਾ, ਇਹ ਪਰਦੇਸੀ ਹਨ (ਅਯੂਬ ਦੀ ਪੋਥੀ ੧੨ ਕਾਂਡ ੪ ਪੌੜੀ ੧ ਪਤ੍ਰੀ ਕੁਰਿੰਤੀਆਂ ਨੂੰ ੪ ਕਾਂਡ ੯ ਪੌੜੀ) ਦੂਜੀ ਗੱਲ ਇਹ ਹੈ ਭਈ ਜਿਹਾਕੁ ਲੋਕ ਉਨ੍ਹਾਂ ਦੇ ਬਸਤ੍ਰਾਂ ਨੂੰ ਵੇਖ ਕੇ ਹੱਕੇ ਬੱਕੇ ਰਹੇ ਗਏ, ਤੇਰਾ ਹੀ ਉਨ੍ਹਾਂ