ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
275
ਪਿੰਜਰੇ ਵਾਲੇ ਕੈਦੀਆਂ ਵਰਗੇ ਬਦਮਾਸ਼ ਹੋ। ਅਰ ਮਲੂਮ ਹੁੰਦਾ ਹੈ ਜੋ ਤੁਸੀ ਥੀਂ ਉਨਾਂ ਦੇ ਨਾਲ ਦੇ ਹੋ, ਅਰ ਚਾਹੀਦਾ ਹੈ, ਜੋ ਤੁਸੀਂ ਬੀ ਉਨ੍ਹਾਂ ਦੇ ਨਾਲ ਬਿਪਤਾ ਕਲੇਸ਼ ਦੀ ਪੱਤੀ ਵੰਡੋ, ਉਨਾਂ ਨੈ ਉਤੱਰ ਦਿੱਤਾ, ਜੀ ਇਹ ਮਨੁੱਖ ਸਾਨੂੰ ਭਲੇ ਮਾਣਸ ਜਾਪਦੇ ਹਨ, ਇਨ੍ਹਾਂ ਨੈ ਕਿਸੇ ਦਾ ਬੁਰਾ ਨਹੀ ਕੀਤਾ, ਸਗੋਂ ਇਸ ਮੇਲੇ ਵਿਚ ਬਥੇਰੇ ਮਨੁੱਖ ਲੈਣ ਦੇਣ ਕਰਦੇ ਪਏ ਹਨ, ਜੋ ਇਨ੍ਹਾਂ ਨਾਲੋਂ ਵਧੀਕ ਬੁਰੇ ਹਨ, ਅਤੇ ਪਿੰਜਰੇ ਅਰ ਕਾਠ ਦੇ ਵਿੱਚ ਪੈ ਜਾਣ ਦੇ ਜੋਗ ਹਨ, ਇਸੇ ਤਰਾਂ ਗਾਲਾਂ ਕੱਢਦੇ ਕੱਢਦੇ ਦੋਹੀਂ ਪਾਸੀਂ ਲੱਤ ਮੁੱਕੀ ਅਰ ਡਾਂਗ ਸੋਟਾ ਚੱਲਣ ਲੱਗ ਪਿਆ, ਪਰ ਇਹ ਦੋਵੇਂ ਜਣੇਂ ਵਡੀ ਭਲਮਾਣਸੀਂ ਅਰ ਬੁੱਧਿਵਾਨਗੀ ਵਿਖਾਉਂਦੇ ਰਹੇ, ਤਾਂ ਬੀ ਲੋਕ ਉਨ੍ਹਾਂ ਨੂੰ ਖਿੱਚ ਕੇ ਹਾਕਿਮਾਂ ਕੋਲ ਲੈ ਗਏ,