ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
276
ਅਤੇ ਆਖਿਓ ਨੈ ਭਈ ਇਨਾਂ ਭੜਾਵਿਆਂ ਨੈ ਮੇਲੇ ਵਿੱਚ ਫੇਰ ਵਡਾ ਰੌਲਾ ਪਾਇਆ, ਸੋ ਇਸ ਕਾਰਨ ਉਨਾਂ ਨੈ ਫੇਰ ਇਨਾਂ ਵਿਚਾਰਿਆਂ ਨੂੰ ਵਡੀ ਮਾਰ ਮਾਰੀ, ਕੁੱਟਿਆ, ਅਤੇ ਹੱਥ ਕੜੀਆਂ ਬੇੜੀਆਂ ਪਾਕੇ ਮੇਲੇ ਦੇ ਚਾਰ ਚੁਫੇਰੇ ਫਿਰਾਯਾ। ਫੇਰਾਮਾ, ਭਈ ਸਭਨਾਂ ਨੂੰ ਡਰ ਹੋਵੇ, ਜੋ ਕੋਈ ਉਨਾਂ ਦਾ ਉਪਰਾਲਾ ਨਾ ਕਰੇ, ਅਤੇ ਨਾ ਕੋਈ ਉਨਾਂ ਨਾਲ ਰਲੇ, ਪਰ ਮਸੀਹੀ ਅਤੇ ਧਰਮਦਾਸ ਇਸ ਸਾਰੇ ਉਪੱਦਰ ਵਿੱਚ ਹੋਰ ਬੀ ਸੁਚੇਤ ਰਹੇ, ਅਤੇ ਐਨੀ ਗਰੀਬੀ ਅਤੇ ਧੀਰਜ ਨਾਲ ਇਨਾਂ ਨੈ ਸਭ ਦੁਖ ਸਹਿ ਲਿਆ, ਜੋ ਉਨਾਂ ਮੇਲੇ ਦੇ ਕਈ ਇੱਕ ਲੋਕਾਂ ਨੂੰ ਆਪਣੀ ਵੱਲ ਪੇ੍ਰ ਲਿਆ ਇਹ ਵੇਖ ਕੇ ਹੋਰ ਲੋਕ ਆਜਿਹੇ ਕਰੋਧੀ ਹੋਏ, ਜੋ ਉਨਾਂ ਨੈ ਇਹ ਮਤਾ ਮਤਾਯਾ, ਭਈ ਅਸੀਂ ਇਨਾਂ ਨੂੰ ਮਾਰ ਹੀ ਘੱਡਿਯੇ, ਇਸ