ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
286
ਕੀਤਾ, ਦੱਸ ਤੈਂ ਕੀ ਕਹਿਣਾ ਹੈ, ਧਰਮਦਾਸ ਨੈ ਆਖਿਆ ਭਈ ਜੋ ਕੁਛ ਈਰਖਮੱਲ ਨੈ ਕਿਹਾ, ਸੋ ਉਸ ਦਾ ਇਹ ਉੱਤਰ ਹੈ, ਭਈ ਮੈਂ ਨਿਰੀ ਇਹ ਗੱਲ ਆਖੀ ਸੀ, ਕਿ ਜੇਹੜਾ ਕਾਨੂੰਨ ਜਾਂ ਸ਼ਰਾ, ਜਾਂ ਰਿਵਾਜ ਜਾਂ ਲੋਕ ਪਰਮੇਸਰ ਦੇ ਬਚਨ ਦੇ ਵਿਰੁਧ ਹਨ, ਓਹ ਈਸਾਈ ਧਰਮ ਦੇ ਵੈਰੀ ਹਨ, ਜੇ ਇਹਦੇ ਵਿੱਚ ਮੈਂ ਕੋਈ ਭੁੱਲ ਕੀਤੀ ਹੈ, ਤਾਂ ਤੁਸੀ ਮੈਨੂੰ ਦੱਸ ਦਿਓ, ਅਤੇ ਹੁਣ ਬੀ ਮੈਂ ਆਪ ਦੇ ਅੱਗੇ ਆਪਣੀ ਗੱਲੋਂ ਫਿਰ ਜਾਵਾਂਗਾ,। ਦੂਜੀ ਗੱਲ ਇਹ ਹੈ, ਭਈ ਜਿਹੜਾ ਦੋਸ ਭਰਮ ਦਾਸ ਨੈ ਮੇਰੇ ਉੱਤੇ ਲਾਖਾ ਹੋਯਾ ਹੈ। ਉਸ ਦਾ ਮੈਂ ਇਹ ਉਤਰ ਦਿੰਦਾ ਹਾਂ, ਜੋ ਮੈਂ ਐਨਾ ਆਖਿਆ ਸੀ ਭਈ ਪਰਮੇਸਰ ਦੀ ਸੇਵਾ ਕਰਨ ਲਈ ਸੱਚੀ ਅਤੇ ਪਕੀ ਨਿਹਚਾ ਚਾਹੀਦੀ ਹੈ, ਅਤੇ ਜਿੰਨਾਂ ਚਿਰ