ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

27

ਕਰਨ ਦੇ ਸਬੱਬ ਨਿਰਾਸ ਖੁਭਣ ਵਿੱਚ ਖੜ ਜਾਂਦੇ ਹਨ, ਪਰੰਤੂ ਪਰਮੇਸੁਰ ਦੀ ਕਿਰਪਾ ਨਾਲ ਓਹ ਵਿੱਚੋਂ ਨਿਕਲ ਜਾਂਦੇ ਹਨ, ਅਤੇ ਮਸੀਹ ਉਤੇ ਆਸ ਰੱਖਕੇ ਪਰਮੇਸ਼ੁਰ ਦੀ ਟਹਿਲ ਸੇਵਾ ਅਤੇ ਸੁਕਰਮਾਂ ਵਿਚ ਵਧਦੇ ਚਲੇ ਜਾਂਦੇ ਹਨ॥

ਤੀਜਾ ਪਰਥ

ਇਸ ਗੱਲ ਦਾ ਵਰਨਨ ਹੋਵੇਗਾ, ਜੋ ਮਸੀਹੀ ਇਕ ਸੰਸਾਰੀ ਬੁੱਧਿਮਾਨ ਨਾਮੇ ਮਨੁੱਖ ਦੀ
ਸਿਖਿਯਾ ਅਤੇ ਧੋਖਾ ਖਾਕੇ ਸਿਧੇ ਰਾਹੇ ਚੋਂ ਮੁੜ ਪਿਆ, ਇਸ ਕਾਰਨ ਓਹ ਬਹੁਤ ਓਦਰ
ਗਿਆ ਅਤੇ ਤੁਰਿਆ, ਪਰ ਉਸ ਦੇ ਭਾਗਾਂ ਨੂੰ ਓਹ ਨੂੰ ਇੰਜੀਲੀ ਗੁਰੂ ਮਿਲਿਆ ਜਿਸਦੇ
ਉਪਦੇਸ ਤੋਂ ਓਹਨੈ ਫੇਰ ਸਿਧਾ ਮਾਰਗ ਲਭਾ, ਅਤੇ ਅਗੇ ਨੂੰ ਵਧਿਆ॥

ਹੁਣ ਐਉਂ ਹੋਯਾ, ਕਿ ਜਾਂ ਮਸੀਹੀ ਇੱਕਲਾ ਚਲਿਆ ਜਾਂਦਾ ਸੀ, ਤਾਂ ਉਸ ਨੈ ਇੱਕ