ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

292

ਬਾਬਾਕਾਰੀ ਅਰ ਹੈਂਕੜਮੱਲ ਨੈ ਕਿਹਾ ਹੋਰ ਕੀ, ਤੁਸੀ ਉਡੀਕਦੇ ਕਿਹਨੂੰ ਹੈ, ਇਹ ਤਾਂ ਬੜਾ ਲੱਚਾ ਹੈ, ਸ਼ੱਤੂਮੱਲ ਬੋਲਿਆ, ਮੇਰਾ ਜੀ ਇਹ ਦੇ ਦੇਖਣ ਤੋਂ ਬਹੁਤ ਘਿਣਾਉਂਦਾ ਹੈ, ਮੀਆਂ ਝੂਠ ਨੇ ਕਿਹਾ ਇਹ ਬੜਾ ਬਦਮਾਸ਼ ਹੈ, ਚੌਧਰੀ ਅਨ੍ਹੇਰਚੂ ਬੋਲਿਆ ਫਾਹੇ ਦੇਣ ਦੀ ਕੀ ਗੱਲ ਹੈ, ਇਸਨੂੰ ਤਾਂ ਕਿਸੇ ਦੀ ਕਮੋਂਤੇ ਮਾਰਨਾ ਜੋਗ ਹੈ, ਬਾਬਾ ਕਠੋਰਮਨ ਬੋਲਿਆ, ਇਹ ਨੂੰ ਛੇਤੀ ਸੂਲੀ ਚੜਾਓ, ਮੀਆਂ ਰੋਸ਼ਨੀ ਦੁਸ਼ਮਨ ਨੇ ਆਖਿਆ ਭਈ ਆਓ ਭਿਰਾਓ, ਇਸ ਨੂੰ ਸੜਕੋੰ ਕਿਤੇ ਲਾਂਭੇ ਲਿਜਾ ਕੇ ਵੱਢ ਸੁਟੀਏ, ਬਾਬਾ ਕਠੋਰਮਨ ਬੋਲੇ ਭਈ ਜੇ ਮੈਨੂੰ ਸਾਰੀ ਦੁਨੀਆਂ ਬੀ ਪ੍ਰਾਪਤ ਹੋਵੇ, ਤਾਂ ਮੈਂ ਉਹਨੂੰ ਕਦੀ ਨਹੀਂ ਛੱਡਣਾ, ਅਸੀ ਨਿਸ਼ੰਗ ਉਸ ਨੂੰ ਫਾਸੀ ਦੁਵਾਇਯੇ, ਸੋ ਉਨ੍ਹਾਂ ਨੈ ਹਾਕਮ ਨੂੰ ਆਖਿਆ, ਮਹਾਰਾਜ ਅਸਾਂ ਇਹਨੂੰ ਦੋਸੀ