ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/296

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

294

ਡਿੱਠਾ ਭਈ ਉਸ ਭੀੜ ਦੇ ਪਿਛਲੇ ਪਾਸੇ, ਜੋ, ਸੰਸਾਰੀ ਲੋਕ ਤਮਾਸ਼ਾ ਵੇਖਣ ਆਏ ਸਨ, ਉਨਾਂ ਦੇ ਪਿਛੇ ਇੱਕ ਸ੍ਵਰਗੀ ਦੂਤ ਦੇ ਘੋੜੇ ਜੋਏ ਹੋਏ, ਧਰਮਦਾਸ ਦਾ ਰਾਹ ਵੇਖਦਾ, ਖੜੋਤਾ ਹੈ, ਅਤੇ ਜਿਵੇਂ ਉਹ ਦੇ ਪ੍ਰਾਣ ਨਿੱਕਲ ਗਏ, ਤਿਵੇਂ ਦੂਤ ਉਹ ਨੂੰ ਰਥ ਪੁਰ ਚੜਾਕੇ ਵਡੇ ਅਨੰਦ ਦੇ ਜੈਕਾਰੇ ਗਜਾਉਂਦਾ, ਅਤੇ ਨਰਸਿੰਗੇ ਵਜਾਉਂਦਾ, ਸਿੱਧਾ ਬੈਕੁੰਠ ਨੂੰ ਲੈ ਗਿਆ, ਪਰ ਮਸੀਹ ਫੇਰ ਜੇਲ ਖਾਨੇ ਵਿੱਚ ਸੁੱਟਿਆ ਗਿਆ, ਅਤੇ ਉਸ ਨੈ ਕਈ ਦਿਨ ਉੱਥੇ ਕੱਟੇ, ਪਰ ਮਗਰੋਂ ਸਰਬ ਕਲਾ ਸਮਰੱਥ ਭਗਵਾਨ ਨੇ ਉਸ ਦੇ ਵੈਰੀਆਂ ਦੇ ਕਰੋਧ ਨੂੰ ਵੱਸ ਕਰਕੇ ਐਨੀ ਦਯਾ ਕੀਤੀ, ਜੋ ਮਸੀਹੀ ਉਨ੍ਹਾਂ ਦੇ ਫੰਧੇ ਵਿੱਚੋਂ ਛੁੱਟ ਗਿਆ, ਅਤੇ ਆਪਣੇ ਰਾਹ ਤੁਰ ਪਿਆ, ਅਰ ਜਾਂਦੀ ਵੇਰਾਂ ਇਹ ਆਖਿਆ॥