ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

296

ਡਰ ਪਾਉਂਦਾ ਹੈ, ਤਾਂ ਉਨਾਂ ਨੂੰ ਅੱਗੋਂ ਹੀ ਤਿਆਰ ਕਰ ਛੱਡਦਾ ਹੈ, ਅਰ ਉਨ੍ਹਾਂ ਨੂੰ ਤਕੜੇ ਕਰਕੇ ਠੀਕਠਾਕ ਬਣਾ ਰੱਖਦਾ ਹੈ ਅਤੇ ਇਸ ਥੋਂ ਇਹ ਬੀ ਸੁਝਦਾ ਹੈ, ਭਈ ਇਸ ਜਗਤ ਵਿੱਚ ਅਨੇਕਾਂ ਮੂਰਖ ਪੁਣੇ ਦੇ ਕਾਰਖਾਨੇ ਹਨ, ਜਿਨ੍ਹਾਂ ਵਿਖੇ ਸੰਸਾਰ ਦੇ ਲੋਕ ਡੁਬ ਰਹੇ ਹਨ। ਇਸ ਲਈ ਜਦ ਕਦੀ ਕੋਈ, ਉਨ੍ਹਾਂ ਦੀ ਬਹਾਰ ਅਤੇ ਸੰਗਤ ਨੂੰ ਛਡਦੇ ਹਨ, ਤਦ ਓਹ ਓਵੇਂ ਹੀ ਮੇਹਣੇ ਮਾਰਨ ਲੱਗ ਪੈਂਦੇ ਹਨ, ਅਤੇ ਮੂਰਖ ਅਰ ਖਪਤੀ ਸਮਝਦੇ ਹਨ, ਨਾਲੇ ਜੇ ਉਨ੍ਹਾਂ ਦਾ ਵੱਸ ਚੱਲਦਾ ਹੈ, ਤਾਂ ਉਸ ਉੱਤੇ ਕਈ ਦੋਸ ਅਰ ਕਈ ਊਜਾਂ ਲਾਉਂਦੇ ਹਨ, ਅਤੇ ਜੇ ਕੋਂਈ ਉਹਦਾ ਪੱਖ ਕਰਦਾ ਹੈ, ਤਾਂ ਓਹ ਆਪੋ ਵਿਚ ਬਖੇੜਾ ਕਰਨ ਤੁਹਿ ਪੈਂਦੇ ਹਨ, ਅਤੇ ਇਹ ਝਗੜਾ ਬਖੇੜਾ ਧਰਮੀਆਂ ਦੇ ਸਿਰ ਥਪਦੇ ਹਨ, ਅਤੇ ਅਨ੍ਯਾਈਂ ਹਾਕਿਮ, ਅਰ ਝੂਠੇ ਉਗਾਹ