ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
300
ਉਨਾਂ ਨੂੰ ਨਾ ਦੱਸਿਆ। ਮਸੀਹੀ ਬੋਲਿਆ ਭਲਾ ਜੀ ਤੁਸੀ ਮਿੱਠੀ ਬੋਲੀ ਨਗਰ ਥੋਂ ਹੋ? ਭਾਸ਼ਾ ਉਥੇ ਕੋਈ ਭਲਾਮਾਣਸ ਵੱਸਦਾ ਹੈ? ਉਹ ਨੈ ਆਖਿਆ ਆਹੋ ਬਥੇਰੇ ਭਲੇ ਲੋਕ ਉੱਥੇ ਵੱਸਦੇ ਹਨ, ਮਸੀਹੀ ਨੈ ਪੁੱਛਿਆ, ਭਲਾ ਜੀ ਤੁਹਾਡਾ ਨਾਓਂ ਕੀ ਹੈ? ਤਾਂ ਉਹਨੇ ਆਪਣਾ ਨਾਓਂ ਨਾ ਦੱਸਿਆ, ਅਰ ਇਹ ਗੱਲ ਆਖੀ, ਭਈ ਨਾ ਤੁਸੀ ਮੈਨੂੰ ਜਾਣਦੇ ਹੋ, ਅਰ ਨਾ ਮੈਂ ਤੂਹਾਨੂੰ ਜਾਣਦਾ ਹਾਂ, ਪਰ ਤੁਸੀ ਅਸੀ ਇੱਕੋ ਰਾਹ ਦੇ ਰਾਹੀ ਹਾਂ, ਜੇ ਤੁਹਾਡਾ ਜੀ ਕਰੇ ਤਾਂ ਅਸੀ ਇੱਕਠੇ ਤੁਰਿਯੇ, ਨਹੀਂ ਤਾਂ ਤੁਹਾਡੀ ਖੁਸ਼ੀ, ਮਸੀਹੀ ਨੈ ਕਿਹਾ ਮੈਂ ਮਿੱਠੀ ਬੋਲੀ ਨਗਰ ਦਾ ਜਸ ਸੁਣਿਆ ਹੈ, ਭਈ ਓਹ ਵਡੇ ਪਦਾਰਥ ਵਾਲਾ ਥਾਂ ਹੈ, ਦੋਮਤਲਬਰਾਇ ਬੋਲਿਆ ਹਾਂ ਜੀ ਸੱਚ ਹੈ, ਅਰ ਉਥੇ ਮੇਰੇ ਬਹੁਤ ਸਾਕ ਸਨਬੰਧੀ ਹਨ, ਜੇਹੜੇ ਵੜੇ ਵਰ੍ਹੇ ਪਦਾਰਥ ਵਾਲੇ ਹਨ,