ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
309
ਸਭੇ ਜਾਤ੍ਰੀ ਤਾਂ ਹਾਂ, ਪਰ ਇਹ ਦੋਵੇਂ ਜਣੇ ਅਜਿਹੇ ਕਰਦੇ, ਅਰ ਹੋਰਨਾਂ ਦੀ ਮੱਤ ਨੂੰ ਅਜਿਹਾ ਤੁੱਛ ਜਾਣਦੇ, ਅਰ ਆਪਣੀ ਮੱਤ ਨੂੰ ਐਥੋਂ ਤੋੜੀ ਚੰਗਾ ਸਮਝਦੇ ਹਨ, ਕਿ ਭਾਵੇਂ ਕੋਈ ਕੇਹਾ ਹੀ ਧਰਮੀ ਹੋਵੇ, ਪਰ ਜੇ ਇਨ੍ਹਾਂ ਦੇ ਆਖੇ ਨਾ ਲੱਗੇ ਤਾਂ ਇਹ ਆਪਣੀ ਸੰਗਤ ਵਿੱਚੋਂ ਉਸ ਨੂੰ ਛੇਕ ਦਿੰਦੇ ਹਨ, ਸ਼ੂਮ ਨੈ ਆਖਿਆ ਇਹ ਤਾਂ ਬਹੁਤ ਬੁਰੀ ਗੱਲ ਹੈ, ਪਰ ਮੈਂ ਜਾਣਦਾ ਹਾਂ ਕਿ ਇਹੋ ਜੇਹੇ ਬਹੁਤ ਲੋਕ ਹਨ, ਜੇਹੜੇ ਆਪ ਅੱਤ ਵਡੇ ਧਰਮੀ ਬਣ ਬੈਠੇ ਹਨ, ਅਰ ਹੋਰਨਾਂ ਨੂੰ ਤੁਛ ਜਾਣਦੇ ਹਨ, ਪਰ ਇਹ ਦੱਸੋ, ਜੋ ਤੁਹਾਡੇ ਅਤੇ ਉਨ੍ਹਾਂ ਵਿੱਚ ਕਿੱਨ੍ਹਾਂ ਕਿੱਨ੍ਹਾਂ ਗੱਲਾਂ ਦਾ ਭੇਦ ਹੈ, ਦੋ ਮਤਲਬੀ ਨੈ ਉਤਰ ਦਿੱਤਾ, ਜੋ ਓਹ ਹਠ ਦੇ ਮਾਰੇ ਹਰ ਵੇਲੇ ਅਤੇ ਹਰੇਕ ਰੁੱਤ ਵਿੱਚ ਤੁਰੇ ਹੀ ਜਾਂਦੇ ਹਨ, ਅਤੇ ਆਪਣੀ ਜਾਤ੍ਰਾ ਵਿੱਚ ਭਾਵੇਂ ਦਿਨ ਹੋਵੇ ਭਾਵੇਂ ਰਾਤ,