ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/313

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

311

ਹੈ, ਲੋੜੀਦਾ ਹੈ ਜੋ ਅਸੀ ਸੱਪ ਵਾਂਗੂੰ ਚੌਕਸ ਹੋਕੇ ਚੱਲਿਯੇ, ਤੁਸੀ ਵੇਖਦੇ ਹੋ, ਜੋ ਸ਼ਹਿਤ ਦੀ ਮੱਖੀ ਸਿਆਲ ਦੀ ਰੁੱਤ ਵਿੱਚ ਕਿਸ ਤਰਾਂ ਚੁੱਪ ਚਾਪ ਪਈ ਰਹਿੰਦੀ ਹੈ, ਪਰ ਜਿਸ ਵੇਲੇ ਉਹਨੂੰ ਕੁੱਝ ਗੱਫਾ ਯਾ ਖ਼ੁਸ਼ੀ ਮਿਲਦੀ ਹੈ, ਤਾਂ ਓਹ ਵਡਾ ਉੱਦਮ ਕਰਦੀ ਹੈ, ਪਰਮੇਸਰ ਕਦੇ ਵਰਖਾ ਵਰ੍ਹਾਉਂਦਾ ਕਦੇ ਧੁੱਪ ਲਾਉਂਦਾ ਹੈ ਅਤੇ ਜੇ ਓਹ ਅਜਿਹੇ ਮੂਰਖ ਹਨ, ਕਿ ਵਰਖਾ ਵਿੱਚ ਪੈਂਡਾ ਕਰਨ ਤਾਂ ਪਏ ਕਰਨ, ਪਰ ਅਸੀ ਤਾਂ ਨਿੰਬਲ ਵਿਚ ਤੁਰਾਂਗੇ, ਮੈ ਨੂੰ ਤਾਂ ਓਹ ਧਰਮ ਚੰਗਾ ਲੱਗਦਾ ਹੈ, ਜਿਸ ਥੋਂ ਨਿਰਾ ਸੁੱਖ ਹੀ ਸੁਖ ਹੁੰਦਾ ਹੈ, ਓਹ ਮੂਲੋਂ ਮੂਰਖ ਹੈ ਜੇਹੜਾ ਪਰਮੇਸਰ ਦੇ ਦਿਤੇ ਹੋਏ ਪਦਾਰਥਾਂ ਨੂੰ ਵਗਾ ਬੈਠਦਾ ਹੈ, ਵੇਖੋ ਇਬਰਾਹੀਮ ਅਤੇ ਸੁਲੈਮਾਨ ਪਾਤਸ਼ਾਹ ਧਰਮ ਥੋਂ ਹੀ ਵਡੇ ਧਨੀ ਹੋ ਗਏ ਸਨ, ਅਤੇ ਅਯੂਬ ਭੁਗਤ ਨੈ ਬੀ ਆਖਿਆ