ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

320

ਜੋ ਉਹ ਦੀ ਰਾਹੀਂ ਰੁਪਏ ਕਮਾਵੈ। ਪਰ ਪਤਰਸ ਰਸੂਲ ਨੈ ਉਹ ਨੂੰ ਠੀਕ ਸਜਾ ਦਿੱਤੀ (ਰਸੂਲਾਂ ਦੇ ਕਰਤਬ ਦੀ ਪੋਥੀ ੯ ਕਾਂਡ ੧੯ ਸੇ ੨੨ ਤਕ ਪੌੜੀ) ਮੈਂ ਕਹਿੰਦਾ ਹਾਂ ਭਈ ਓਹ ਮਨੁੱਖ ਜੇਹੜਾ ਨਿਰਾ ਸੰਸਾਰ ਦੇ ਮੋਹ ਕਰਕੇ ਧਰਮ ਨੂੰ ਅੰਗੀਕਾਰ ਕਰਦਾ ਹੈ ਤਾਂ ਓਹ ਮੁੜਕੇ ਸੰਸਾਰ ਦੇ ਮੋਹ ਕਰਕੇ ਧਰਮ ਨੂੰ ਤਿਆਗ ਬੀ ਕਰੇਗਾ, ਯਹੂਦਾ ਇਸਕ੍ਰਿਯੂਤੀ ਨਿਰਾ ਸੰਸਾਰ ਦੇ ਮੋਹ ਦੇ ਕਾਰਨ ਧਰਮੀ ਬਣ ਬੈਠਾ ਸੀ, ਅਤੇ ਪਿੱਛੋਂ ਦੁਨਿਯਾਂ ਦੇ ਮੋਹ ਦੇ ਕਾਰਨ ਹੀ ਰੁਪਏ ਲੈਕੇ ਨਾਲੇ ਆਪਣਾ ਗੁਰੂ ਅਤੇ ਨਾਲੇ ਆਪਣਾ ਧਰਮ ਵੇਚ ਸੁੱਟਿਆ ਸੀ, ਮੈਂ ਜਾਣਦਾ ਹਾਂ ਭਈ ਇਹ ਤੁਹਾਡੀ ਮੱਤ ਜੋ ਹੈ, ਸੋ ਬਹੁਤ ਹੀ ਬੁਰੀ ਹੈ, ਨਿਰੀ ਪਾਪੀਆਂ ਅਤੇ ਕਪਟੀਆਂ ਅਤੇ ਸ਼ੈਤਾਂਨ ਦੀ ਮੱਤ ਹੈ ਤੁਸੀ ਲੋਕ ਜਰੂਰ ਆਪਣਾ ਕੀਤਾ ਪਾਓਗੇ, ਕਿੰਉਂ ਕਿ ਜੇਹੀ ਕਰਨੀ ਤੇਹੀ ਭਰਨੀ। ਇਹ ਸੁਣਕੇ ਓਹ ਇੱਕ ਦੂਏ