ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/323

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

321

ਵੱਲ ਤੱਕਣ ਲਗੇ, ਅਤੇ ਚੁੱਪ ਚਾਪ ਖੜੇ ਰਹੇ, ਕਿੰਉਂ ਜੋ ਉਹ ਮਸੀਹੀ ਨੂੰ ਇਸ ਗੱਲ ਦਾ ਕੀ ਉਤਰ ਦੇਣਾ ਸੀ, ਆਸਅਨੰਦ ਨੈ ਬੀ ਮਸੀਹੀ ਦੇ ਉਤਰ ਨੂੰ ਬਹੁਤ ਪਸੰਦ ਕੀਤਾ, ਇਸ ਲਈ ਓਹ ਸਭ ਚੁੱਪ ਚਾਪ ਹੀ ਰਹੇ, ਪਿੱਛੋਂ ਦੋ ਮਤਲਬੀ ਅਤੇ ਉਹ ਦੇ ਸਾਥੀ ਪਿਛਾਂਹ ਹਟ ਗਏ, ਜੋ ਮਸੀਹੀ ਅਤੇ ਆਸ ਅਨੰਦ ਉਨਾਂ ਤੋਂ ਅਗਾਹਾਂ ਵਧ ਜਾਣ, ਤਾਂ ਮਸੀਹੀ ਆਸ ਅਨੰਦ ਨੂੰ ਆਖਣ ਲੱਗਾ, ਭਈ ਜੇ ਏਹ ਮਨੁੱਖ ਦੇ ਸਾਹਮਣੇ ਨਹੀ ਖਲੋ ਸੱਕਦੇ ਤਾਂ ਪਰਮੇਸਰ ਦੀ ਅਦਾਲਤ ਵਿੱਚ ਏਹ ਕੀ ਕਰਨਗੇ, ਅਤੇ ਜਦ ਪਾਪ ਰੂਪੀ ਮਨੁਖਾਂ ਦੇ ਅੱਗੇ ਉਨ੍ਹਾਂ ਦੇ ਮੂੰਹ ਬੰਦ ਜਾਂਦੇ, ਅਤੇ ਜਦ ਓਹ ਨਰਕ ਦੀ ਅੱਗ ਵਿੱਚ ਜਾ ਪੈਣਗੇ, ਤਦ ਉਨਾਂ ਦਾ ਕੀ ਹਾਲ ਹੋਊ। ਤਦ ਮਸੀਹੀ ਅਤੇ ਆਸ ਅਨੰਦ ਫੇਰ ਉਨ੍ਹਾਂ ਤੋਂ ਅੱਗੇ ਲੰਘ ਗਏ, ਅਤੇ ਜਾਂਦੇ ਜਾਂਦੇ ਓਹ ਇੱਕ ਪੱਧਰ ਵਿੱਚ