ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
322
ਅਪੜੇ, ਜਿਹਦਾ ਨਾਉਂ ਅਰਾਮ ਸੀ, ਇਸ ਵਿੱਚ ਓਹ ਵਡੇ ਸੁੱਖ ਨਾਲ ਤੁਰੇ, ਪਰ ਇਹ ਛੋਟਾ ਜੇਹਾ ਹੀ ਸੀ, ਇਸ ਲਈ ਓਹ ਇਸ ਵਿੱਚੋਂ ਛੇਤੀ ਨਾਲ ਲੰਘ ਗਏ, ਉਸੇ ਪੱਧਰ ਦੇ ਪਰਲੇ ਪਾਸੇ ਇੱਕ ਟਿੱਲਾ ਸੀ, ਜਿਹ ਨੂੰ ਕਮਾਈ ਕਰਕੇ ਸੱਦਦੇ ਸਨ, ਇਸ ਵਿੱਚ ਚਾਂਦੀ ਦੀ ਖਾਣ ਸੀ ਜਿਹਦੇ ਵੈਖਣ ਲਈ ਬਾਹਲੇ ਰਾਹੀ ਭਟਕ ਗਏ ਸਨ। ਕਿੰਉਂ ਜੋ ਉਹਦੇ ਆਲੇ ਦੁਆਲੇ ਦੀ ਮਿਟੀ ਖਿਸਕਦੀ, ਅਤੇ ਵੇਖਣ ਵਾਲੇ ਉਸ ਦੇ ਵਿੱਚ ਡਿਗ ਪੈਂਦੇ ਸਨ, ਕਈ ਤਾਂ ਮੂਲੋਂ ਨਾਸ਼ ਹੋ ਗਏ, ਅਤੇ ਕਈ ਲੰਙੇ ਹੋ ਗਏ ਸਨ, ਇੱਥੋਂ ਤੋੜੀ ਜੋ ਓਹ ਅੰਤਕਾਲ ਤੋੜੀ ਕਦੀ ਫੇਰ ਤਕੜੇ ਨਾ ਹੋ ਸਕੇ। ਤਾਂ ਮੈਂ ਸੁਪਨਾ ਡਿੱਠਾ ਅਤੇ ਕੀ ਵੇਖਦਾ ਹਾਂ, ਭਈ ਉਸ ਖਾਣ ਦੇ ਕੋਲ ਦੇਮਾਸ ਨਾਮੀ ਇੱਕ ਮਨੁੱਖ ਜਾਤ੍ਰੀਆਂ ਨੂੰ ਸੱਦਣ ਲਈ ਖਲੋਤਾ ਹੈ, ਜੋ ਇੱਥੇ ਆਣ ਕੇ ਦੇਖੋ, ਉਸ ਨੈ ਮਸੀਹੀ ਅਰ