ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
327
ਆ ਪੁੱਜੇ, ਅਤੇ ਓਹ ਸਭੇ ਦੇਮਾਸ ਦੇ ਆਖਦਿਆਂ ਸਾਰ ਰਾਹ ਛੱਡ ਕੇ ਉਹ ਦੀ ਵੱਲ ਚਲੇ ਗਏ। ਅੱਗੇ ਮੈ ਨੂੰ ਕੁਝ ਪਤਾ ਨਹੀਂ ਜੋ ਓਹ ਸਾਰੇ ਉਥੇ ਜਾਂਦਿਆਂ ਕੀ ਹੋ ਗਏ, ਉਸ ਖਾਣ ਦੇ ਵਿੱਚ ਡਿੱਗ ਪਏ, ਜਾਂ ਉਹ ਦੇ ਅੰਦਰ ਜਾ ਕੇ ਉਸ ਨੂੰ ਪੁਟੱਣ ਲੱਗੇ, ਜਾਂ ਉੱਥੋਂ ਦੀ ਧੂੜ ਨਾਲ ਸਾਹ ਬੰਦ ਹੋਕੇ ਮਰ ਗਏ, ਜਾਂ ਬੁਰੀ ਹਵਾ ਲੱਗਣ ਥੋਂ ਮਰ ਗਏ, ਪਰ ਐਨਾਂ ਮੈਂ ਜਾਣਦਾ ਹਾਂ, ਜੇ ਓਹ ਫੇਰ ਇਸ ਰਾਹ ਵਿੱਚ ਕਦੇ ਨਾ ਦਿੱਸੇ, ਉਪਰੰਦ ਮੈਂ ਵੇਖਿਆ, ਜੋ ਓਹ ਦੋਵੇਂ ਜਾਤ੍ਰੀ ਉਸ ਪੱਧਰ ਦੇ ਪਰਲੇ ਪਾਸੇ ਇੱਕ ਅਚਰਜ ਜੇਹੇ ਥੰਮੇ ਦੇ ਕੋਲ ਜਾ ਪਹੁੰਚੇ, ਜੋ ਸੜਕ ਦੇ ਇਕ ਲਾਂਭੇ ਖਲੋਤਾ ਸੀ, ਉਸ ਨੂੰ ਵੇਖ ਕੇ ਓਹ ਦੋਵੇਂ ਹੱਕੇ ਬੱਕੇ ਰਹਿ ਗਏ, ਕਿਉਂ ਜੋ ਉਹਦਾ ਅਕਾਰ ਬਹੁਤ ਹੀ ਅਚਰਜ ਦਾ ਹੈ ਸੀ, ਓਹ ਅਜਿਹਾ ਮਲੂਮ ਹੋਯਾ, ਜੋ ਮਾਨੋ ਓਹ ਕੋਈ ਤੀਮੀਂ ਹੈ, ਜੋ ਥੰਮੇ ਦੇ ਸਰੂਪ ਵਿਚ