ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
31
ਸੰਸਾਰੀ ਬੁਧਿਮਾਨ ਬੋਲਿਆ, ਜੋ ਅਜਿਹੀ ਮੱਤ ਦਸਣਵਾਲਿਆਂ ਦਾ ਨਾਉਂ ਨਾ ਲਉ, ਕਿੰਉਂ ਜੋ ਸਾਰੇ ਜਗਤ ਵਿਚ ਇਸ ਨਾਲੋਂ ਵਧੀਕ ਔਖਾ ਹੋਰ ਕੋਈ ਰਾਹ ਨਹੀਂ ਹੈ, ਕਿ ਜੇਹੜਾ ਤੈਨੂੰ ਉਸ ਨੈ ਦਸਿਆ ਹੈ, ਅਤੇ ਜੇ ਤੂੰ ਉਸ ਦੀ ਮੱਤ ਉਤੇ ਤੁਰੇਗਾ, ਤਾਂ ਅਗਾਹਾਂ ਜਾਕੇ ਵੇਖੇਂਗਾ ਜੋ ਕੇਹੇ ਜੇਹੇ ਕਲੇਸ਼ ਇਸ ਰਾਹ ਵਿਚ ਹਨ, ਮੈਂ ਜਾਣਦਾ ਹਾਂ ਜੋ ਤੂੰ ਕੁਛ ਦੁੱਖ ਦਾ ਸੁਆਦ ਚੱਖ ਚੁਕਾ ਹੈ,ਕਿੰਉਂ ਜੋ ਨਿਰਾਸ ਖੁੱਭਣ ਦਾ ਚਿੱਕੜ ਤੈਨੂੰ ਲੱਗਾ ਹੋਯਾ ਹੈ, ਪਰ ਇਹ ਸੱਚ ਜਾਣ ਜੋ ਇਹ ਖੁੱਭਣ ਤਾਂ ਨਿਰਾ ਉਨਾਂ ਬਿਪਤਾ ਦਾ ਮੁੱਢ ਹੈ ਜੋ ਇਸ ਰਾਹ ਤੁਰਨਵਾਲਿਆਂ ਉਤੇ ਆਉਂਦੀਆਂ ਹਨ, ਮੇਰੀ ਗੱਲ ਸੁਣ ਕਿੰਉਂ ਜੋ ਮੈਂ ਤਾਂ ਤੇਰੇ ਨਾਲੋਂ ਵਡੀ ਉਮਰ ਦਾ ਹਾਂ, ਮੈਂ ਤੈਨੂੰ ਦਸਦਾ ਹਾਂ ਜੋ ਇਸ ਰਾਹ ਵਿਚ ਤੇਰੇ ਉਤੇ ਕੀ ਕੀ ਬੀਤੇਗੀ, ਤੂੰ ਥੱਕਾ ਅਤੇ ਰੋਗੀ ਅਤੇ ਭੁਖਾ ਤਿਹਾਯਾ ਅਤੇ ਭੈਮਾਨ ਅਤੇ ਨੰਗਾ ਹੋਵੇਂਗਾ, ਨਾਲੇ ਤੇਰੇ ਉਤੇ ਤਰਵਾਰ ਚਲਾਈ ਜਾਵੇਗੀ, ਅਤੇ ਸ਼ੇਰ ਅਤੇ ਅਜ਼ਗਰ ਅਤੇ ਅਨੇਰਾ ਅਤੇ ਜਮਦੂਤ ਤੇਰੇ ਉਤੇ ਢਹਿ ਪੈਣਗੇ, ਇਸ ਥੋਂ ਬਿਨਾਂ ਹੋਰ ਕੇਹੜੀ ਬਿਪਤਾ ਹੈ ਜੋ ਤੇਰੇ