ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

331

ਗੱਲ ਹੈ, ਭੂਈ ਇਸ ਨੂੰ ਵੇਖਕੇ ਅਸੀਂ ਉਹਦੇ ਜੇਹੇ ਪਾਪ ਬੋ ਲਾਂਭੇ ਰਹੀਏ, ਨਹੀਂ ਤਾਂ ਸਾਡੇ ਉੱਤੇ ਕੇਹੋ ਜੇਹਾ ਕਸ਼ਟ ਆਣ ਪਊ, ਇਸੇ ਤਰਾਂ ਕੋਰਾਹ ਅਤੇ ਦਾਭਨ ਅਤੇ ਅਖੀਰਾਮ ਬੀ ਢਾਈ ਸੋੰ ਮਨੁੱਖ ਸਣੇ ਆਪਣੇ ਪਾਪ ਦੇ ਸਾਗਰ ਵਿੱਚ ਡੁੱਬ ਮੋਏ, ਓਹ ਬੀ ਸਾਡੇ ਲਈ ਨਮੂਨਾ ਬਣੇ ਭਈ ਪਾਪ ਥੋਂ ਅਸੀ ਲਾਂਭੇ ਰਹਿ੍ਯੇ, ਅਤੇ ਮੈਂ ਇਸ ਗੱਲ ਥੋ ਬੜਾ ਅਸਚਰਜ ਕਰਦਾ ਹਾਂ ਭਈ ਦੇਮਾਸ ਅਤੇ ਉਹ ਦੇ ਝਾਬੀ ਆਜਿਹੇ ਢੀਠ ਬਣਕੇ ਉਸ ਖਾਣ ਦੇ ਵੇਖਣ ਲਈ ਉੱਥੇ ਖੋਲਦੇ ਹਨ, ਜਿਸ ਨੂੰ ਇਹ ਤੀਮੀ ਐਵੇਂ ਹੀ ਪਿਛਾਂਹ ਮੁੜਕੇ ਦੇਖਣ ਲਈ ਲੂਣ ਦਾ ਥੰਮਾ ਬਣ ਗਈ, ਇਹ ਕੇਡੀ ਢੀਠਤਾਈ ਹੈ, ਵੇਖੋ ਪਰਮੇਸਰ ਦੇ ਕੋ੍ਧ ਦਾ ਉਨ੍ਹਾਂ ਉੱਤੇ ਇਹ ਪਰਤੱਖ ਨਮੂਨਾ ਹੈ, ਅਤੇ ਜੇ ਓਹ ਅੱਖਾਂ ਉਘਾੜ ਕੇ ਵੇਖਣ, ਤਾਂ ਉਹ ਉਨ੍ਹਾਂ ਨੂੰ ਦਿਸ ਪਊ, ਪਰ ਅਜੇ ਬੀ ਓਹ ਇੱਥੇ