ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

32

ਉਤੇ ਨਾ ਆਵੇਗੀ,ਗੱਲ ਕਾਹਦੀ ਸਭ ਆਉਣਗੀਆਂ ਮੇਰੀ ਗੱਲ ਸੱਚ ਜਾਣ ਲੈ, ਕਿਉਂਕਿ ਇਨਾਂ ਗੱਲਾਂ ਦੇ ਅਨੇਕ ਸਾਖੀ ਹਨ, ਭਲਾ ਤੂੰ ਓਪਰੇ ਦੀ ਗੱਲ ਮੰਨਕੇ ਕਾਹਨੂੰ ਆਪਣੀ ਨਾਸ਼ ਕਰਦਾ ਹੈਂ!!. ਮਸੀਹੀ ਨੇ ਉਤੱਰ ਦਿੱਤਾ, ਮਹਾਰਾਜ ਉਨਾਂ ਸਾਰੀਆਂ ਬਿਪਤਾਂ ਨਾਲੋਂ, ਕਿ ਜਿਨਾਂ ਦੀ ਤੈਂ ਮੇਰੇ ਨਾਲ ਗੱਲ ਕੀਤੀ ਮੇਰੇ ਮੋਢੇ ਦਾ ਭਾਰ ਬਹੁਤ ਹੀ ਔਖਾ ਹੈ, ਜੇ ਮੈਂ ਆਪਣੇ ਭਾਰ ਥੋਂ ਛੁਟ ਜਾਵਾਂ ਤਾਂ ਚਾਹ ਦੀਆਂ ਔਖਿਆਇਆਂ ਮੇਰੇ ਲੇਖੇ ਵਿਚ ਕੁਛ ਨਹੀਂ ਹਨ 11 . ਸੰਸਾਰੀ ਬੁੱਧਿਮਾਨ ਨੇ ਆਖਿਆ ਪਹਿਲੇ ਤੋਂ ਕਿਕੁਰ ਜਾਣਿਆ ਜੋ ਤੇਰੇ ਮੋਢੇ ਉਤੇ ਭਾਰ ਹੈ?ਮਸੀਹੀ ਨੇ ਉੱਤਰ ਦਿੱਤਾ ਜੋ ਇਹ ਪੋਥੀ ਪੜਕੇ॥ ਸੰਸਾਰੀ ਬੁੱਧੀਮਾਨ ਨੈ ਕਿਹਾ ਕਿ ਨਿਸੰਗ ਤੂੰ ਸੱਚ ਕਹਿੰਦਾ ਹੈ; ਮੇਰਾ ਬੀ ਇਹੋ ਧਿਆਨ