ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/342

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

340

ਵਾਸਤੇ ਇੱਕ ਪੌੜੀਆਂ ਬਣੀਆਂ ਸਨ, ਉਸ ਖੇਤ ਦਾ ਨਾਓਂ ਕੁਰਾਹ ਵਾਲਾ ਖੇਤ ਧਾਰਿਆ ਹੋਯਾ ਸੀ, ਮਸੀਹੀ ਆਪਣੇ ਨਾਲ ਦੇ ਨੂੰ ਆਖਣ ਲੱਗਾ, ਭਾਈ ਜੀ ਜੇ ਆਹ ਖੇਤ ਸਾਡੇ ਰਾਹ ਦੇ ਲਾਗੇ ਲਾਗੇ ਬਰਾਬਰ ਤੁਰਿਆ ਗਿਆ ਹੈ, ਤਾਂ ਆਓ ਅਸੀ ਇਹ ਦੇ ਵਿੱਚ ਦੀ ਚੱਲਿਯੇ, ਤਾਂ ਓਹ ਦੇਖਣ ਨੂੰ ਗਏ, ਅਰ ਉਨ੍ਹਾਂ ਜਾ ਕੇ ਡਿੱਠਾ, ਕਿ ਵਾੜ ਦੇ ਪਰਲੇ ਪਾਸੇ ਰਾਹ ਦੇ ਲਾਗੇ ਲਾਗੇ ਇਕ ਡੰਡੀ ਜਾਂਦੀ ਹੈ, ਤਾਂ ਓਨ ਆਖਿਆ ਭਾਇਯਾ ਇਹ ਡੰਡੀ ਮੈ ਨੂੰ ਠੀਕ ਮਲੂਮ ਹੁੰਦੀ ਹੈ, ਆਓ ਇਹ ਟਾਪਾ ਟੱਪ ਕੇ ਉਥੋਂ ਦੀ ਚੱਲਿਯੇ, ਓਹ ਵਡਾ ਸੌਖਾ ਰਾਹ ਹੈਗਾ ਹੈ, ਆਸ ਅਨੰਦ ਨੈ ਆਖਿਆ, ਭਈ ਇਹ ਡੰਡੀ ਕਿਤੇ ਸਾਨੂੰ ਰਾਹੋਂ ਨਾਂ ਭੁਲਾ ਦੇਵੇ? ਮਸੀਹੀ ਨੈ ਕਿਹਾ ਨਹੀ ਅਜਿਹਾ ਕਿਉਂ ਹੋਵੇਗਾ, ਵੇਖੋ ਤਾਂ ਸਹੀ, ਓਹ