ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
352
ਮਾਰ ਕੇ ਖਪਾ ਦਿੰਦਾ, ਇਸੇ ਕਰਕੇ ਜਾਂ ਉਹ ਨੈ ਸੁਰਤ ਸੰਭਾਲੀ ਤਾਂ ਉਨ੍ਹਾਂ ਨੂੰ ਉੱਥੇ ਛੱਡਕੇ ਘਰ ਨੂੰ ਸੋਚਣ ਵਾਸਤੇ ਚੱਲਿਆ ਗਿਆ, ਤਾਂ ਕੈਦੀ ਆਪੋ ਵਿਚ ਮਤਾ ਕਰਨ ਲੱਗੇ, ਭਾਈ ਅਸੀ ਆਪਣੇ ਆਪ ਨੂੰ ਮਾਰਿਯੇ ਜਾਂ ਕੀ ਕਰਿਯੇ? ਮਸੀਹੀ ਨੈ ਆਖਿਆ ਭਾਈ ਜੀ, ਇਸ ਵਡੇ ਦੁੱਖ ਦੇ ਕਾਰਨ ਹੁਣ ਮੈ ਨੂੰ ਜੀਉਣਾ ਭਾਰੀ ਮਲੂਮ ਹੁੰਦਾ ਹੈ, ਸੋ ਮੈ ਨੂੰ ਦੱਸੋ ਭਈ ਹੁਣ ਮਰਨਾ ਚੰਗਾ ਹੈ। ਯਾ ਜੀਉਣਾ,? ਮੇਰਾ ਜੀ ਸੱਚੀ ਮੁੱਚੀ ਮੌਤ ਨੂੰ ਅਤੇ ਇਸ ਕੈਦਖਾਨੇ ਨਾਲੋਂ ਕਬਰ ਨੂੰ ਲੋਚਦਾ ਹੈ, ਕਿਉਂ ਜੋ ਕਬਰ ਇਸ ਕੋਠੜੀ ਨਾਲੋਂ ਚੰਗੀ ਥਾਂ ਹੈ, ਅੱਗੇ ਤੁਸੀ ਦੱਸੋ, ਤੁਹਾਡੀ ਕੀ ਸਲਾਹ ਹੈ, ਦੇਉ ਦੇ ਆਖੇ ਲੱਗ ਕੇ ਆਪਣੇ ਆਪ ਨੂੰ ਮਾਰ ਸੁੱਟਿਯੇ? ਆਸਅਨੰਦ ਨੈ ਉਤੱਰ ਦਿੱਤਾ, ਜੋ ਇਸ ਵੇਲੇ ਸਾਡਾ ਬਹੁਤ ਬੁਰਾ