ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/356

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

354

ਨਾਲੇ ਸਰੀਰ ਦਾ, ਨਾਲੇ ਆਤਮਾ ਜਾਂ ਦੋਹਾਂ ਦਾ ਇੱਕੋ ਵੇਰੀ ਨਾਸ ਕਰਦਾ ਹੈ, ਹੋਰ ਭਾਇਆ ਜੀ ਤੁਸੀ ਕਬਰ ਦੇ ਸੁਖ ਦੀ ਗੱਲ ਕਰਦੇ ਹੋ, ਪਰ ਤੁਸੀ ਨਰਕ ਨੂੰ ਭੁੱਲ ਗਏ ਹੋ, ਜਿਹਦੇ ਵਿੱਚ ਸਭ ਪੁੰਨ ਅਵੱਸੋਂ ਪੈ ਜਾਣਗੇ, ਪਰਮੇਸਰ ਦੇ ਬਚਨ ਵਿੱਚ ਲਿਖਿਆ ਹੈ, ਭਈ ਕਿਸੇ ਖੂੰਨੀ ਵਿਚ ਸਦਾ ਦਾ ਜੀਉਣ ਨਹੀਂ ਵੱਸਦਾ, ਤਾਂ ਫੇਰ ਸਾਨੂੰ ਸੋਚਣਾ ਚਾਹੀਦਾ ਹੈ ਜੋ ਸਾਰਾ ਵੱਸ ਨਿਰਾਸ ਦੇਉ ਦਾ ਨਹੀਂ ਹੈ, ਸਾਡੇ ਵਾਙੂੰ ਹੋਰ ਵੀ ਬਥੇਰੇ ਲੋਕ ਉਹ ਦੇ ਵੱਸ ਪੈ ਗਏ, ਪਰ ਪਿਛੇ ਉਸ ਥੋਂ ਛੁੱਟ ਗਏ ਸਨ, ਕੀ ਜਾਣਿਯੇ ਜੇ ਕਰਤਾਰ, ਜੋ ਸਾਰੇ ਸੰਸਾਰ ਦਾ ਸਿਰਜਨਹਾਰ ਹੈ, ਐਓਂ ਕਰੇ, ਕਿ ਨਿਰਾਸ ਦੇਉ ਮਰ ਜਾਏ, ਜਾਂ ਉਹ ਨੂੰ ਸਾਡੇ ਕੈਦਖਾਨੇ ਦਾ ਬੂਹਾ ਮਾਰਨਾ ਭੁੱਲ ਜਾਏ, ਜਾ ਫੇਰ ਸਾਡੇ ਕੋਲ ਆਣ ਕੇ ਅੱਗੇ ਵਾਙੂੰ