ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
355
ਮੂਰਛਾ ਖਾਵੇ, ਅਤੇ ਮਿਰਗੀ ਦੇ ਮਾਰੇ ਹਥਾਂ ਪੈਰਾਂ ਥੋਂ ਨਿਤਾਣਾ ਹੋ ਜਾਵੇ, ਸੋ ਜੇ ਕਦੀ ਫੇਰ ਅਜਿਹਾ ਹੋਵੇ, ਤਾਂ ਤੁਸੀ ਪੱਕ ਜਾਣੋ, ਜੋ ਮੈਂ ਉਸ ਥੋਂ ਛੁੱਟ ਜਾਣ ਲਈ ਵੱਡਾ ਉਦਮ ਕਰਾਂਗਾ, ਮੈਂ ਵੱਡਾ ਮੂਰਖ ਸਾਂ, ਜੋ ਮੈਂ ਪਹਿਲਾਂ ਅਜਿਹਾ ਉੱਦਮ ਨਹੀ ਕੀਤਾ ਸੀ, ਤਾਂ ਬੀ ਭਿਰਾ ਜੀ ਅਸੀ ਹੋਰ ਬੀ ਦੁੱਖ ਸਾਹਿਤ ਸਾਹਾਰਾ ਕਰੇਮੀ, ਉਹ ਵੇਲਾ ਅਟੋਮੋ ਆਵੇਗਾ, ਜਾਂ ਅਸੀ ਸੁੱਖ ਸਾਂਦ ਨਾਲ ਛੁਟਕਾਰਾ ਪਾਵਾਂਗੇ। ਪਰ ਅਸੀ ਆਤਮਘਾਤੀ ਕਦੇ ਨਾ ਬਣਿਯੇ, ਇਹ ਆਖ ਕੇ ਆਸ ਅਨੰਦ ਨੈ ਆਪਣੇ ਭਰਾ ਦਾ ਮਨ ਧਰਾਵਾ ਕੀਤਾ, ਇਸੇ ਤਰਾਂ ਦੁਖ ਸੁਖ ਨਾਲ ਉਨ੍ਹਾਂ ਉਹ ਦਿਹਾੜਾ ਉਸੇ ਅਨੇਰੀ ਕੋਠੜੀ ਵਿਚ ਕਟਿਆ, ਤਿਕਾਲਾਂ ਪਾਇਯਾਂ ਤਾਂ ਓਹ ਦੇਉ ਕੈਦਖਾਨੇ ਵਿੱਚ ਫੇਰ ਆਯਾ ਭਈ ਵੇਖਾਂ ਜੋ ਕੈਦੀ ਮੇਰੇ