ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/364

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

362

ਜੰਦਰੇ ਖੋਲ ਸੱਕਦਾ ਹਾਂ, ਆਸ ਅਨੰਦ ਨੈ ਵਡੇ ਅਨੰਦ ਨਾਲ ਆਖਿਆ, ਵਾਹ ਵਾਹ ਭਿਰਾ, ਸਾਡੇ ਧੰਨਭਾਗ, ਪਰ ਹੁਣ ਕੀ ਵੇਖਦਾ ਹੈਂ, ਛੇਤੀ ਛੇਤੀ ਕੁੰਜੀ ਕੱਢ ਕੇ ਜੰਦਰੇ ਨੂੰ ਲਾ ਦਿਹ, ਤਾਂ ਮਸੀਹੀ ਨੈ ਕੁੰਜੀ ਕੱਢ ਕੇ ਉਸ ਕੋਠੜੀ ਦੇ ਜੰਦਰੇ ਨੂੰ ਲਾਈ, ਅਤੇ ਫੇਰਦਾ ਹੀ ਸੀ, ਜੋ ਝੱਟ ਓਹ ਬੂਹਾ ਖੁੱਲ੍ਹ ਗਿਆ, ਅਤੇ ਓਹ ਦੋਵੇਂ ਬਾਹਰ ਨਿਕਲ ਗਏ, ਅਤੇ ਓਹ ਦੂਏ ਬੂਹੇ ਕੋਲ ਗਏ, ਜੇਹੜਾ ਕਿਲੇ ਦੇ ਵਹੜੇ ਨੂੰ ਜਾਂਦਾ ਹੈ, ਅਤੇ ਇਸ ਕੁੰਜੀ ਨਾਲ ਓਹ ਬੀ ਖੁੱਲ ਗਿਆ, ਫੇਰ ਅਗਾਹਾਂ ਬਾਹਰਲੇ ਬੂਹੇ ਨੂੰ ਜੇਹੜਾ ਲੋਹੇ ਦਾ ਸੀ, ਗਏ ਭਾਵੇਂ ਉਹ ਦਾ ਚੰਦਰਾ ਬਹੁਤ ਕਰੜਾ ਸੀ, ਪਰ ਇਹ ਬੀ ਖੁੱਲ ਗਿਆ, ਤਾਂ ਜੋਰ ਨਾਲ ਧਿੱਕ ਕੇ ਤਾਰ ਖੋਹਲ ਦਿੱਤੇ, ਭਈ ਛੇਤੀ ਨਿੱਕਲ ਜਾਇਯੇ, ਅਰ ਉਨ੍ਹਾਂ ਦੇ ਖੋਹਲਦਿਆਂ