ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/365

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

363

ਇੱਕ ਚੀਕ ਵੱਜੀ, ਅਰ ਉਸ ਦਾ ਐਨਾ ਖੜਕਾਰ ਹੋਯਾ, ਜੋ ਨਿਰਾਸ ਦੇਉ ਜਾਗ ਉਠਿਆ, ਇਨਾਂ ਦਾ ਪਿੱਛਾ ਕਰਨ ਲਈ ਉਹ ਨੈ ਅਜਿਹੀ ਕਾਹਲੀ ਕੀਤੀ, ਜੋ ਓਹ ਫੇਰ ਮਿਰਗੀ ਦੇ ਮਾਰੇ ਡਿਗ ਪਿਆ, ਅਤੇ ਉਹ ਦੇ ਹੱਥ ਪੈਰ ਅਜਿਹੇ ਢਿਲੇ ਹੋ ਗਏ, ਜੋ ਉਨ੍ਹਾਂ ਦਾ, ਪਿੱਛਾ ਇਹ ਮੂਲੋਂ ਨਾ ਕਰ ਸੱਕਿਆ, ਅਰ ਇਹ ਦੋਵੇਂ ਸਿਰ ਤੋੜ ਉੱਥੋਂ ਭੱਜ ਨਿੱਕਲੇ, ਅਰ ਫੇਰ ਸ਼ਾਹਰਾਹ ਉੱਤੇ ਆਣ ਪੁੱਜੇ, ਇੱਥੇ ਇਨਾਂ ਨੂੰ ਕੁਝ ਡਰ ਨਹੀਂ ਸੀ, ਕਿੰਉਂ ਜੋ ਉਸ ਦੇਉ ਦੇ ਰਾਜ ਵਿੱਚੋਂ ਹੁਣ ਇਹ ਬਾਹਰ ਨਿਰਲ ਗਏ ਸਨ, ਜਾਂ ਉਸ ਟਾਪੇ ਨੂੰ ਟੱਪ ਗਏ ਸਨ ਤਾਂ ਆਪੇ ਵਿੱਚ ਮਤਾ ਕਰਨ ਲੱਗੇ ਭਈ ਅਸੀ ਇਥੇ ਕੀ ਨਿਸ਼ਾਨੀ ਲਾ ਜਾਇਯੇ, ਕਿ ਜਿਹਨੂੰ ਵੇਖ ਕੇ ਓਹ ਲੋਕ, ਜੇਹੜੇ ਸਾਡੇ ਪਿਛੇ ਆਉਣਗੇ