ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/368

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

366

ਅਤੇ ਅਸੀਸਾਂ ਥੋਂ ਹੁੰਦਾ ਹੈ, ਧਰਾਮੀ ਲੋਕ ਤਕੜੇ ਹੁੰਦੇ ਹਨ, ਅਤੇ ਦੁੱਖ ਨੂੰ ਸੰਤੋਖ ਨਾਲ ਸਹਿ ਕੇ ਉਸੇ ਰਾਹ ਤੁਰੇ ਜਾਂਦੇ ਹਨ, ਉਸ ਦਰਿਆ ਅਤੇ ਅਮ੍ਰਿਤ ਜਲ ਅਤੇ ਉਨਾਂ ਫਲਾਂ ਫੁਲਾਂ ਦਾ ਭਾਵ ਪਵਿਤ੍ਰ ਆਤਮਾ ਦੀ ਕਿਰਪਾ ਹੈ, ਜਿਸ ਥੋਂ ਧਰਮੀ ਲੋਕ ਤਕੜੇ ਹੁੰਦੇ ਹਨ, ਅਤੇ ਇਹ ਸੱਚੀ ਗੱਲ ਹੈ, ਜੋ ਉਸ ਦੀ ਸਹਾਇਤਾ ਦੇ ਖੂਣੋਂ ਓਹ ਰਾਹ ਕਿਸੇ ਥੋਂ ਨਿਬੜਦਾ ਨਹੀ ਅਤੇ ਉਸ ਪਗਡੰਡੀ ਦਾ ਤਾਤਪਰਜ ਇਹ ਹੈ ਜੋ ਆਪਣੀ ਮਨਮਤ ਦੀ ਝੂਠੀ ਚਾਲ ਚੱਲਣਾ ਹੈ, ਅਰ ਇਹੋ ਜੇਹੀ ਚਾਲ ਨਾਲ ਓਹ ਲੋਕ ਆਪਣੇ ਮਨ ਨੂੰ ਕੂੜਾ ਆਸਰਾ ਦਿੰਦੇ ਹਨ, ਇਸੇ ਕਰਕੇ ਉਸ ਰਾਹ ਤੁਰੇ ਜਾਂਦੇ ਹਨ, ਓੜਕ ਨੂੰ ਜਾਂ ਕਪਾਟ ਖੁੱਲ ਗਏ ਤਾਂ ਭੈ ਦੀਆਂ ਠਾਠਾਂ ਮਨ ਵਿੱਚ ਜੋਰ ਮਾਰਦੀਆਂ ਹਨ, ਅਤੇ ਪਰਮੇਸਰ ਦੇ ਕਰੋਧ ਦੀ ਬਿਜਲੀ ਹਿਰਦੇ ਵਿੱਚ ਕੜਕਦੀ