ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
374
ਕੁਝ ਅਚਰਜ ਵਿਖਾਇਯੇ, ਸੋ ਓਹ ਉਨ੍ਹਾਂ ਨੂੰ ਇਕ ਪਹਾੜ ਦੀ ਟੀਸੀ ਉੱਤੇ ਲੈ ਗਏ, ਉਸ ਪਹਾੜ ਦਾ ਨਾਓ ਭੁੱਲ ਵਾਲਾ ਪਹਾੜ ਸੀ, ਅਤੇ ਇੱਕ ਪਾਸਿਓ ਓਹ ਬਹੁਤ ਉਚਾ ਸੀ, ਆਜੜੀਆਂ ਨੈ ਕਿਹਾ ਭਈ ਰਤੀ ਕੁ ਝੁਕ ਕੇ ਹਿਠਾਂਹ ਵੇਖੋ, ਜਾਂ ਉਨ੍ਹਾਂ ਨੈ ਹਿਠਾਂਹ ਧ੍ਯਾਨ ਮਾਰਿਆ ਤਾਂ ਪਹਾੜ ਦੇ ਥੱਲੇ ਕੀ ਵੇਖਦੇ ਹਨ, ਜੋ ਉੱਥੇ ਕਈ ਲੋਕ ਪਏ ਹਨ, ਜੇਹੜੇ ਟੀਸੀਓਂ ਡਿੱਗ ਕੇ ਟੋਟੇ ਟੋਟੇ ਹੋ ਗਏ ਹਨ, ਮਸੀਹੀ ਬੋਲਿਆ ਹਾਇ ਹਾਇ ਇਹ ਕੀ ਗੱਲ ਹੈ, ਆਜੜੀਆਂ ਨੈ ਉਤਰ ਦਿੱਤਾ ਭਲਾ ਤੁਸਾਂ ਕਦੇ ਨਹੀਂ ਸੁਣਿਆ ਜੋ ਕੱਇਯਾਂ ਲੋਕਾਂ ਨੈ ਜਿਹਾ ਕਿ ਹੁਮਨੈਯੂਸ, ਅਤੇ ਫਲੇਤੁਸ ਨਾਮੇ ਦੋਹਾਂ ਜਣਿਆ ਨੈ ਝੂਠੇ ਉਪਦੇਸ਼ ਵੱਲ ਕੰਨ ਲਾ ਕੇ ਧੋਖਾ ਖਾਧਾ, ਅਤੇ ਪ੍ਰਭੂ ਈਸਾ ਮਸੀਹੀ ਦੇ ਜੀ ਉੱਠਣ ਦਾ ਸੱਤਿ ਨਾ ਮੰਨਿਆ, ਓਹ ਬੋਲੇ ਆਹੋ ਜੀ