ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
381
ਪਰ ਉਨ੍ਹਾਂ ਨੂੰ ਕੁੱਛ ਨਾ ਦਿੱਸਿਆ, ਕਿੰਉਂ ਜੋ ਉਸ ਪਿਛਲੀ ਗੱਲ ਦੇ ਡਰਦੇ ਮਾਰੇ, ਜੇਹੜੀ ਅਯਾਲੀਆਂ ਨੈ ਤਿਨ੍ਹਾਂ ਨੂੰ ਵਿਖਾਲੀ ਸੀ, ਉਨਾਂ ਦੇ ਹੱਥ ਐਨੇ ਕੰਬਦੇ ਸਨ,ਜੋ ਓਹ ਅੱਛੀ ਤਰਾਂ ਨਾਲ ਨਾ ਵੇਖ ਸੱਕੇ, ਤਾਂ ਬੀ ਉਨ੍ਹਾਂ ਨੂੰ ਇੱਕ ਦਰਵੱਜੇ ਜੇਹੀ ਕੋਈ ਵਸਤ ਦਿਸ ਪਈ, ਨਾਲੇ ਉੱਥੋਂ ਦਾ ਕੁੱਛ ਕੁੱਛ ਤੇਜ਼ ਦਿਖਾਈ ਦਿੱਤਾ, ਤਾਂ ਇਹ ਭਜਨ ਗਾਉਂਦੇ ਗਾਉਂਦੇ ਓਹ ਅੱਗੇ ਨੂੰ ਵੱਧੇ॥
ਦੱਸਦੇ ਹਨ ਇਹ ਆਜੜੀ ਉਥੋਂ ਦਾ ਬਹੁ ਭੇਦ
ਇੱਧਰ ਆਉਣ ਤੇ ਨਾ ਹਟੋ, ਨਾ ਕੋਈ ਮੰਨੋ ਖੇਦ॥੧
ਤੁਰਨ ਦੀਆਂ ਗੱਲਾਂ ਸਭੀ - ਜੋ ਜੋ ਹੈਨ ਬਰੀਕ।
ਇਹ ਉਪਕਾਰੀ ਆਜੜੀ, ਸੋ ਸੋ ਦਸਦੇ ਠੀਕ॥ ੨