ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/384

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

382

ਜਾਂ ਓਹ ਤੁਰਨ ਲੱਗੇ ਤਾਂ ਇੱਕ ਆਜੜੀ ਨੈ ਉਨ੍ਹਾਂ ਨੂੰ ਰਾਹ ਦੀ ਇੱਕ ਚਿੱਠੀ ਦਿੱਤੀ, ਦੂਜਾ ਬੋਲਿਆ। ਭਿਰਾਵੋ, ਖ਼ੁਸ਼ਾਮਦੀ ਲੱਲੋਪੱਤੋ ਕਰਨ ਵਾਲੇ ਥੋਂ ਚੌਕਸ ਰਹਿਣਾ, ਤੀਜੇ ਨੈ ਆਖਿਆ ਸੁਚੇਤ ਰਹਿਣਾ ਤੁਸਾਂ ਜਾਦੂ ਦੀ ਜਿਮੀਂ ਉੱਤੇ ਕਦੇ ਨਾ ਸੌਣਾ, ਚੌਥਾ ਬੋਲਿਆ, ਭਿਰਾਵੋ ਤੁਹਾਨੂੰ ਪਰਮੇਸਰ ਚਿਤ ਆਵੇ, ਐਨੇਂ ਵਿੱਚ ਮੈਂ ਜਾਗ ਉੱਠਿਆ॥

ਉਪਦੇਸ਼

ਪਿਛਲੇ ਦੁੱਖ ਦੇ ਮਗਰੋਂ ਓਹ ਜਾਤ੍ਰੀ ਫੇਰ ਸੁੱਖ ਦੇ ਦੇਸ ਵਿੱਚ ਪਹੁੰਚਦੇ ਹਨ, ਅਰਥਾਤ ਮਸੀਹ ਦੇ ਅਤੇ ਉਸ ਦੇ ਉਪਦੇਸ਼ਕਾਂ ਦੀ