ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/386

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

384

ਪਰਤੀਤ ਦੀ ਨਜ਼ਰ ਹੈ, ਜੇਹੜੇ ਬੇਪਰਤੀਤੀ ਨਾਲ ਆਪਣੇ ਪਾਪਾਂ ਉੱਤੇ ਸੋਚਦੇ ਹਨ, ਉਨ੍ਹਾਂ ਨੂੰ ਸੁਰਗ ਦੇ ਗੁਣ ਸਾਫ ਸਾਫ ਨਹੀਂ ਦਿਸ ਪੈਂਦੈ, ਪਰ ਜਿਨ੍ਹਾਂ ਵਿੱਚ ਪੱਕੀ ਪਰਤੀਤ ਹੈ, ਉਨ੍ਹਾਂ ਨੂੰ ਸਭੋ ਕੁੱਛ ਦਿੱਸ ਪੈਂਦਾ ਹੈ, ਉਪਦੇਸ਼ੀ ਪੁਰਖ ਉਹੋ ਉਪਦੇਸ਼ ਲੋਕਾਂ ਨੂੰ ਦਿੰਦੇ ਹਨ, ਜੇਹੜਾ ਅੱਗੇ ਕੰਮ ਆਵੇ, ਇੱਕ ਤਾਂ ਉਨ੍ਹਾਂ ਨੂੰ ਪਰਮੇਸਰ ਦੇ ਉਸ ਨਾਮ ਦਾ ਭਰੋਸਾ ਦਿੰਦਾ ਹੈ, ਜੇਹੜਾ ਉਸ ਨੈ ਪਾਪੀਆਂ ਨਾਲ ਪ੍ਰਭੂ ਈਸਾ ਦੀ ਰਾਹੀਂ ਕੀਤਾ ਹੈ, ਦੂਜਾ ਉਨ੍ਹਾਂ ਨੂੰ ਅਗਲੇ ਭੈ ਚਿਤਾ ਦਿੰਦਾ ਹੈ, ਨਾਲੇ ਭੋਟਣਿਆਂ ਲੋਕਾਂ ਵੱਲੋਂ ਗਾਫਲ ਹੋਣ ਥੋਂ ਚੌਕਸ ਕਰਦ ਹੈ, ਇਸ ਤਰਾਂ ਓਹ ਤਕੜੇ ਹੋ ਕੇ ਧਰਮ ਦੇ ਰਾਹ ਉੱਤੇ ਅਗਾਂਹ ਨੂੰ ਵਧਦੇ ਹਨ॥