ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/390

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

388

ਬਣ ਬੈਠਾ ਹੈਂ, ਪਰ ਜਿਸ ਵੇਲੇ ਪਰਖੀਸਰ ਲੇਖਾ ਲਊ ਤਾਂ ਦਵਾਜਿਓਂ ਲੰਘਣ ਦੇ ਉਲਟਾ ਤੇਰਾ ਭਾਗ ਚੋਰਾਂ ਅਤੇ ਡਾਕੂਆਂ ਵਿੱਚ ਹੋਵੇਗਾ॥

ਮੂਰਖ ਬੋਲਿਆ ਭਾਈ ਤੁਹਾਨੂੰ ਕੀ, ਤੁਸੀ ਪਰਦੇਸੀ ਹੋ; ਮੇਰੀ ਤੁਹਾਡੀ ਨਾ ਕੋਈ ਜਾਣ ਪਛਾਣ ਆਰ ਨਾ ਕੁੱਛ ਲੈਣ ਦੇਣ ਹੈ, ਤੁਸੀ ਆਪਣੇ ਧਰਮ ਉੱਤੇ ਟਿਕੋ, ਅਤੇ ਮੈਂ ਆਪਣੇ ਧਰਮ ਉੱਤੇ ਟਿਕਾਂਗਾ, ਸਿਆਣਿਆਂ ਦੀ ਗੱਲ ਹੈ, ਭਈ

(ਜਿਸ ਦਾ ਕੰਮ ਤਿਸੀ ਨੂੰ ਸਾਜੇ। ਹੋਰ ਕਰੇ ਤਾਂ ਠੀਗਾਂ ਬਾਜੇ)

ਮੈਨੂੰ ਆਸ ਹੈ, ਜੋ ਸਭ ਕੁੱਛ ਚੰਗਾ ਨਿੱਕਲੇਗਾ, ਅਤੇ ਇਹ ਗੱਲ ਸਭ ਲੋਕ ਜਾਣਦੇ ਹਨ ਭਈ ਉਹ ਦਰਵੱਜਾ ਸਾਡੇ ਦੇਸੋਂ ਐਨਾਂ ਦੂਰ ਹੈ,