ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

2

ਜਿੱਥੇ ਇਕ ਗੁਫਾ ਸੀ, ਅਤੇ ਉਥੋਂ ਸੁਖ ਦਾ ਥਾਂ ਪਾਕੇ ਲੰਮਾ ਪਿਆ, ਅਰ ਸੋਂ ਗਿਆ, ਅਤੇ ਸੁੱਤਿਆਂ ਹੋਇਆਂ ਇਕ ਸੁਪਨੇ ਡਿੱਠਾ, ਅਤੇ ਕੀ ਵੇਖਦਾ ਹਾਂ, ਜੋ ਇਕ ਜਣਾ ਲੀਰਾਂ ਪਹਿਨੇ ਹੋਏ ਆਪਣੇ ਘਰ ਵੱਲ ਪਿੱਠ ਕੀਤੀ, ਮੋਢੇ ਉਤੇ ਵਡਾ ਭਾਰ ਚੁੱਕੀ ਅਤੇ ਹੱਥ ਵਿਚ ਇਕ ਪੋਥੀ ਫੜੀ ਖਲੋਤਾ ਹੈ, ਅਤੇ ਘੜੀ ਮੁੜੀ ਉਸ ਪੋਥੀ ਨੇ ਖੋਹਲ ਕੇ ਪੜਦਾ, ਅਰ ਭੁਬਾਂ ਮਾਰ ਮਾਰ ਕੇ ਰੋਂਦਾ, ਅਤੇ ਕੰਬਦਾ, ਅਤੇ ਕੁਰਲਾ ਕੁਰਲਾ ਕੇ ਆਖਦਾ ਸੀ, ਹਾਏ ਮੈਂ ਕੀ ਕਰਾਂ, ਅਤੇ ਆਉਣ ਵਾਲੇ ਕੋ੍ਧ ਤੇ ਮੈਂ ਕਿਕੁਰ ਬਚਾਂ।।

ਇਸੇ ਹਾਲ ਵਿਚ ਓਹ ਆਪਣੇ ਘਰ ਨੂੰ ਚਲਿਆ ਗਿਆ ਅਤੇ ਕਈ ਦਿਹਾੜੀਆਂ ਤੋੜੀ ਕਿਸੇ ਨੂੰ ਕੁਛ ਨਾ ਆਖਿਆ ਅਤੇ ਆਪਣੇ ਆਪ ਨੂੰ ਸਮਾਲਿਆ, ਭਈ ਕਿਤੇ ਮੇਰੇ ਘਰ ਦੇ ਲੋਕ ਮੇਰੇ ਮਨ ਦੀ ਚਿੰਤਾ ਨੇ ਜਾਨਣ, ਪਰ ਮਨਦੀ ਘਬਰਾਹਟ ਦੇ ਕਾਰਨ ਓਹ ਐਡਾ ਦੁਖੀ ਹੋ ਰਿਹਾ ਸੀ, ਜੋ ਚੁੱਪ ਨਾ ਰਹਿ ਸਕਿਆ।

ਉਪਰੰਦ ਇਕ ਦਿਨ