ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
398
ਅਤੇ ਇਸ ਕਰਕੇ ਉਹ ਨੂੰ ਕੁਝ ਸਾਂਤਿ ਪ੍ਰਾਪਤਿ ਹੁੰਦੀ, ਤਾਂ ਨਾਲ ਹੀ ਉਸ ਦਾ ਘਾਟਾ ਬੀ ਚੇਤੇ ਆਉਂਦਾ, ਅਤੇ ਤਤ ਖਿਨ ਉਸ ਦੀ ਖ਼ੁਸ਼ੀ ਕਾਪੂਰ ਹੋ ਜਾਂਦੀ ਸੀ। ਆਸਅਨੰਦ ਬੋਲਿਆ ਹਾਇ ਹਾਇ ਵਿਚਾਰਾ ਇੱਕ ਮਨੁੱਖ ਹੀ ਸੀ ਇਹ ਉਸ ਦੇ ਲਈ ਵਡੇ ਦੁਖ ਦਾ ਕਾਰਨ ਹੋਇਆ ਹੋਊ?
ਮਸੀਹੀ ਦਾ ਬਚਨ ਹਾਂ ਭਾਈ ਜੀ ਦੁੱਖ ਤਾਂ ਉਹ ਨੂੰ ਬਹੁਤ ਹੋਯਾ, ਜੇ ਸਾਡੇ ਨਾਲ ਇਹੋ ਜੇਹਾ ਸਲੂਕ ਹੁੰਦਾ ਜੇਹਾ ਉਸ ਨਾਲ ਹੋਯਾ ਸੀ, ਅਰਥਾਤ ਜੇ ਅਸੀ ਅਜਿਹੇ ਪਰਦੇਸ ਵਿੱਚ ਲੁੱਟੇ ਜਾਂਦੇ, ਆਰ ਫੱਟੇ ਜਾਂਦੇ, ਤਾਂ ਕੀ ਅਸੀਂ ਵਡੇ ਦੁਖੀ ਨਾ ਹੁੰਦੇ। ਇਹੋ ਤਾਂ ਅਚਰਜ ਦੀ ਗੱਲ ਹੈ, ਜੋ ਓਹ ਦੁੱਖ ਦੇ ਮਾਰੇ ਨਹੀ ਮਰਿਆ, ਮੈਂ ਸੁਣਿਆ ਹੈ, ਜੋ ਬਾਕੀ ਰਾਹ