ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੦੩
ਨਹੀਂ ਲਿਖਿਆ, ਭਈ ਏਸੌ ਨੂੰ ਕੁਛ ਪ੍ਰਤੀਤ ਆਉਂਦੀ ਸੀ, ਰਾਤੀ ਜਿੰਨੀ ਬੀ ਨਹੀਂ, ਇਸੇ ਕਰਕੇ ਇਹ ਕੋਈ ਅਚਰਜ ਦੀ ਗੱਲ ਨਹੀਂ ਹੈ, ਕਿ ਜਿਹ ਦੇ ਵਿੱਚ ਨਿਰੇ ਬੁਰੇ ਵਿਸ਼ੇ ਹੀ ਰਾਜ ਕਰਦੇ ਹੋਣ ਓਹ ਆਪਣੇ ਜੇਠੇ ਹੋਣ ਦਾ ਅਧਿਕਾਰ ਸਗੋਂ ਆਪਣੀ ਜਿੰਦ ਅਤੇ ਆਪਣਾ ਸਭ ਕੁੱਛ ਸ਼ੈਤਾਨ ਦੇ ਹੱਥ, ਜੋ ਨਰਕ ਦਾ ਮਾਲਕ ਹੈ ਵੇਚ ਸੁੱਟੇ, ਇਹ ਗੱਲ ਉਸ ਦੇ ਅੱਗੇ ਉਸ ਖੋਤੀ ਦੇ ਤੁੱਲ ਹੈ, ਜਿਸ ਨੂੰ ਵਿਸ਼ਿਆਂ ਤੋਂ ਤ੍ਰਿਪਤ ਕਰਨ ਬੋਂ ਕੋਈ ਰੋਕ ਨਹੀਂ ਸੱਕਦਾ, ਜਦੋਂ ਉਨਾਂ ਦਾ ਮਨ ਸਰੀਰ ਦੀਆਂ ਕਾਰਨਾਂ ਤੋਂ ਲੱਗ ਜਾਂਦਾ ਹੈ, ਤਾਂ ਭਾਵੇਂ ਜੋ ਕੁੱਛ ਖਰਚ ਹੋਵੇ, ਜੋ ਹੋਵੇ, ਓਹ ਉਨ੍ਹਾਂ ਨੂੰ ਪੂਰੀਆਂ ਕਰਨ ਤੋਂ ਨਹੀਂ ਹਟਦੇ, ਪਰ ਬਾਬਾ ਬੋਹੜਪਰਤੀਤਾ ਹੋਰ ਹੀ ਤਰਾਂ ਦਾ ਪੁਰਖ ਸੀ, ਉਹ ਦਾ ਮਨ ਤਾਂ ਧਰਮ ਦੀਆਂ ਗੱਲਾਂ ਉੱਤੇ ਲੱਗਿਆ ਹੋਯਾ ਸੀ