ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/407

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦੫

ਵਡੀ ਭੁੱਲ ਹੈ॥

ਆਸਅਨੰਦ ਨੈ ਕਿਹਾ ਹਾਂ ਭਾਈ ਜੀ ਮੈਂ ਆਪਣੀ ਭੁੱਲ ਨੂੰ ਮੰਨ ਲੈ ਦਾ ਹਾਂ, ਤਾਂ ਬੀ ਤੁਹਾਡੇ ਕਠੋਰ ਬਚਨਾਂ ਨੈ ਮਾਂ ਨੂੰ ਗੁੱਸਾ ਚੜ੍ਹਾਇਆ ਹੈ.॥

ਮੁਸੀਹੀ ਬੋਲਿਆ ਕਿੰਉਂ ਜੀ ਮੈਂ ਤਾਂ ਤੁਹਾਨੂੰ ਮੇਰਾ ਮੂਰਖਾਂ ਵਰਗਾ ਬਣਾਯਾ ਸੀ, ਪਰ ਭਲਾ ਹੁਣ ਇਸ ਗੱਲ ਨੂੰ ਜਾਣ ਦਿਓ ਅਤੇ ਫੇਰ ਉਸ ਪਹਿਲੀ ਗੱਲ ਦੀ ਹੀ ਚਰਚਾ ਕਰਿਯੇ, ਤਾਂ ਤੁਹਾਡਾ ਮੇਰੇ ਉੱਤੇ ਕੁਝ ਗਿਲਾ ਨਾ ਹੋਊ, ਆਸਨੰਦ ਨੈ ਆਖਿਆ, ਕਿ ਭਲਾ ਭਾਈ ਮਸੀਹੀ ਜੀ ਮੈ ਨੂੰ ਪੱਕੀ ਪਰਤੀਤ ਹੈ, ਜੋ ਓਹ ਤਿੰਨ ਜਣੇ ਨਿਰੇ ਰਾਲ ਹੀ ਸਨ, ਕਿਉਂ ਜੋ ਕਿਸੇ ਆਉਣ ਵਾਲੇ ਦੀ ਅਵਾਜ ਦੇ ਸੁਣਦਿਆਂ ਸਾਰ