ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੦੬
ਓਹ ਭੱਜ ਨੱਡੇ, ਬਾਬੇ ਬੋਹੜਪਰਤੀਤੇ ਨੇ ਕੁੱਛ ਧੀਰਜ ਕਿੰਉਂ ਨਾ ਕੀਤਾ, ਚਾਹੀਦਾ ਸੀ ਜੋ ਓਹ ਉਨਾਂ ਉੱਤੇ ਹੱਲਾ ਕਰਦਾ ਤਾਂ ਓਹ ਭੱਜ ਜਾਂਦੇ, ਅਤੇ ਫੇਰ ਜੇ ਉਹ ਹਾਰ ਜਾਂਦਾ, ਤਾਂ ਉਸ ਦੇ ਮਨ ਵਿੱਚ ਇਹ ਧੀਰਜ ਰਹਿੰਦਾ, ਭਈ ਜਿੰਨਾ ਹੋ ਸਕਿਆ ਮੈਂ ਲੜਿਆ॥
ਮਸੀਹੀ ਨੇ ਆਖਿਆ, ਤਾਂ ਬਹੁਤੇ ਲੋਕ ਆਖਦੇ ਹਨ ਭਈ ਓਹ ਡਰਪੋਕ ਹਨ, ਪਰ ਜਿਸ ਵੇਲੇ ਕੋਈ ਉਨਾਂ ਨੂੰ ਟੱਕਰ ਪਿਆ, ਤਾਂ ਉਸ ਨੈ ਹੋਰ ਤਰਾਂ ਡਿੱਠਾ, ਅਤੇ ਹੌਸਲਾ ਕਰੂਨ ਦੀ ਕੀ ਗੱਲ ਹੈ, ਬਾਬੇ ਹੋਰਾਂ ਦਾ ਕੁਛ ਹੌਸਲਾ ਨਹੀਂ ਸੀ, ਅਤੇ ਭਾਈ ਜੀ ਮੈ ਨੂੰ ਐਓ ਜਾਪਦਾ ਹੈ, ਭਈ ਜੇ ਤੁਸੀ ਉਹ ਦੀ ਥਾਂ ਹੁੰਦੇ, ਤਾਂ ਤੁਸੀ ਇੱਕੋ ਵਾਰੀ ਹੱਲਾ ਕਰਕੇ ਉਨਾਂ ਥੋਂ ਦੱਬ ਜਾਂਦੇ, ਹੁਣ ਓਹ ਜੋ ਸਾਥੋਂ ਦੂਰ ਹਨ, ਤਾਂ ਤੁਸੀ ਵਡਾ ਹੌਸਲਾ ਦੱਸਦੇ ਹੋ।