ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
39
ਗੁਰੂ ਨੈ ਪੁੱਛਿਆ ਕਿ ਓਹ ਮਨੁੱਖ ਤੈਨੂੰ ਕਿਕੁਰ ਮਿਲਿਆ ਅਰ ਓਹ ਕੌਣ ਹੁੰਦਾ ਹੈ॥
ਮਸੀਹੀ ਬੋਲਿਆ ਮਹਾਰਾਜ ਮੈਨੂੰ ਕੁਛ ਖਬਰ ਨਹੀਂ ਪਰ ਓਹ ਭਲਾ ਲੋਕ ਜਾਪਦਾ ਸੀ, ਅਤੇ ਓਹ ਨੈ ਬਹੁਤ ਹੀ ਗੱਲਾਂ ਮੇਰੇ ਨਾਲ ਕਰਕੇ ਮੈਨੂੰ ਅਜਿਹਾ ਸਮਝਾਯਾ, ਜੋ ਮੈਂ ਇਸਰਾਹ ਵਿੱਚ ਆ ਗਿਆ ਹਾਂ ਪਰ ਜਾਂ ਮੈਂ ਇਸ ਪਹਾੜ ਨੂੰ ਡਿੱਠਾ ਜੋ ਕਿਸ ਤਰ੍ਹਾਂ ਓਹ ਦੇ ਪਥੱਰ ਰਾਹ ਉਤੇ ਲਮਕ ਰਹੇ ਹਨ, ਤਾਂ ਮੈਂ ਅਟਕ ਗਿਆ ਭਈ ਅਜਿਹਾ ਨਾ ਹੋਵੇ ਜੋ ਓਹ ਮੇਰੇ ਸਿਰ ਉੱਤੇ ਡਿਗ ਕੇ ਮੈਨੂੰ ਪੀਹ ਸਿਟੇ॥
ਗੁਰੂ ਨੈ ਪੁਛਿਆ ਭਈ ਉਸ ਨੈ ਤੈਨੂੰ ਕੀ ਕੀ ਗਲਾਂ ਆਖੀਆਂ॥
ਮਸੀਹੀ ਬੋਲਿਆ ਉਸ ਨੈ ਮੈਨੂੰ ਪੁਛਿਆ ਸੀ, ਭਈ ਤੂੰ ਕਿਧਰ ਜਾਂਦਾ ਹੈ, ਅਤੇ ਮੈਂ ਉਸ ਨੂੰ ਦਸਿਆ, ਅਤੇ ਉਸ ਨੈ ਮੇਰੇ ਟਬਰ ਦੀ ਬਾਬਤ ਮੈਨੂੰ ਪੁੱਛਿਆ, ਅਰ ਮੈਂ ਉਸ ਨੂੰ ਸਭ ਕੁਛ ਦਸਿਆ, ਅਤੇ ਇਹ ਬੀ ਆਖਿਆ ਜੋ ਮੈਂ ਆਪਣੇ ਮੋਢੇ ਦੇ ਭਾਰ ਦੇ ਕਾਰਨ-