ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
409
ਮਸੀਹੀ ਬੋਲਿਆ ਇਹ ਤਾਂ ਸਚ ਹੈ ਕਿ ਜਦੋਂ ਭਾਈ ਕਿਰਪਾਧਾਰ ਦਿਖਾਈ ਦਿਤਾ, ਤਾਂ ਨਾਲੇ ਓਹ ਨਾਲੇ ਉਨ੍ਹਾਂ ਦਾ ਮਾਲਕ ਦੋਵੇਂ ਦੇ ਦੋਵੇਂ ਅਵੱਸ਼ੋਂ ਭੱਜ ਜਾਂਦੇ ਹਨ, ਅਤੇ ਇਹ ਤਾਂ ਕੋਈ ਅਂਚਰਜ ਦੀ ਗੱਲ ਨਹੀ ਹੈ, ਕਿਉਂਜੋ ਭਾਈ ਕਿਰਪਾਧਾਰ ਪਾਤਸ਼ਾਹ ਦਾ ਭਲਵਾਨ ਹੈ, ਭਲਾ ਤੁਹਾਨੂੰ ਬਾਬਾ ਬੋਹੜ ਪਰਤੀਤਾ ਅਤੇ ਭਾਈ ਕਿਰਪਾਧਾਰ ਹੁਰੀ ਇੱਕੋ ਜੇਹੇ ਜਾਪਦੇ ਹਨ, ਪਾਤਾਸ਼ਾਹ ਦੇ ਸਾਰੇ ਬੰਦੇ ਉਹ ਦੇ ਭਲਵਾਨ ਤਾਂ ਨਹੀਂ ਹੁੰਦੇ, ਅਤੇ ਨਾ ਪਰਤਾਉਣ ਦੇ ਵੇਲੇ ਭਾਈ ਕਿਰਪਾਧਾਰ ਵਾਙੂੰ ਹੱਥ ਵਿਖਾ ਸੱਕਦੇ ਹਨ, ਭਲਾ ਇਹ ਹੋ ਸੱਕਦਾ ਹੈ, ਕਿ ਕੋਈ ਛੋਟਾ ਜੇਹਾ ਨੀਂਗਰ ਦਾਊਦ ਪਾਤਸ਼ਾਹ ਵਾਙੂੰ ਜਾਤ੍ਰੀ ਜਲਿਯਤ ਦਾ ਸਾਹਮਣਾ ਕਰ ਸੱਕੇ, ਜਾਂ ਚਿੜੀ ਵਿੱਚ ਬਲਦ ਜਿੰਨਾਂ ਬਲ ਹੋ ਸੱਕੇ, ਪਾਤਸ਼ਾਹ ਦੇ ਬੰਦਿਆ ਵਿੱਚੋਂ ਕਈ ਤਾਂ ਬਲਵੰਤ