ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
410
ਅਰ ਕਈ ਨਿਰਬਲ ਹਨ, ਕਇਯਾਂ ਨੂੰ ਬਹੁਤ ਨਿਹਚਾ ਆਉਂਦੀ ਹੈ, ਅਰ ਕਇਯਾਂ ਨੂੰ ਘੱਟ, ਬਾਬਾ ਬੋਹੜ ਪਰਤੀਤਾ ਤਾਂ ਇੱਕ ਨਿਰਬਲਾਂ ਵਿੱਚੋਂ ਸੀ, ਇਸੇ ਕਰਕੇ ਉਹ ਹਾਰ ਗਿਆ। ਆਸਅਨੰਦ ਨੈ ਕਿਹਾ ਭਾਈ ਜੀਰੇ ਮਨ ਵਿੱਚ ਸਿੱਕ ਹੈ, ਜੋ ਭਾਈ ਕਿਰਪਾਧਾਰ ਇਸ ਵੇਲੇ ਬਾਬੇ ਹੁਰਾਂ ਦੀ ਥਾਂ ਹੁੰਦਾਂ, ਮਸੀਹੀ ਬੋਲਿਆ, ਜੇ ਉਹ ਉਸ ਦੀ ਥਾਂ ਆਯਾ ਹੁੰਦਾ, ਤਾਂ ਉਹ ਨੂੰ ਬੀ ਵਡਾ ਔਖ ਹੁੰਦਾ, ਕਿੰਉਂ ਜੋ ਭਾਵੇਂ ਕਿਰਪਾਧਾਰ ਲੜਾਈ ਵਿੱਚ ਵਡਾ ਪੱਕਾ ਹੈ, ਅਤੇ ਜਿੰਨਾਂ ਚਿਰ ਉਹ ਵੈਰੀਆਂ ਨੂੰ ਆਪਣੀ ਤਲਵਾਰ ਦੀ ਨੋਕ ਪਰ ਰਖਦਾ ਓਨਾਂ ਚਿਰ ਓਹ ਤਿੰਨਾਂ ਨਾਲ ਚੰਗੀ ਤਰਾਂ ਲੜ ਸੱਕਦਾ ਹੈ, ਤਾਂ ਬੀ ਜੇਕਰ ਉਹ ਦੇ ਕੋਲ ਇਹ ਵੈਰੀ ਆਣ ਪਹੁੰਚੇ ਤਾਂ ਵਡਾ ਕਲੇਸ਼ ਹੋਵੇਗਾ, ਸਗੋਂ ਕਮਦਿਲਾ ਅਤੇ ਭਰਮੀ ਉਹ ਨੂੰ ਫੜ੍ਹ ਲੈਣਗੇ, ਅਤੇ ਭੰਨ