ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

40

ਅਜਿਹਾ ਦੁਖੀ ਹਾਂ ਜੋ ਉਨਾਂ ਤੋਂ ਕੁਛ ਸੁਖੀ ਨਹੀ ਹੋ ਸਕਦਾ, ਤਾਂ ਓਨ ਆਖਿਆ ਜੋ ਤੂੰ ਛੇਤੀ ਆਪਣੇ ਭਾਰ ਥੋਂ ਛੁਟ ਜਾਹ, ਮੈਂ ਕਿਹਾ ਮਹਾਰਾਜ ਮੇਰਾ ਤਾਂ ਪਰੋਜਨ ਇਹੋ ਹੀ ਹੈ, ਅਰ ਏਸੇ ਕਾਰਨ ਮੈਂ ਤਾਕੀ ਦਰਵਾਜੇ ਨੂੰ ਜਾਂਦਾ ਹਾਂ, ਜੋ ਛੁਟਕਾਰੇ ਦਾ ਪਤਾ ਲੱਭਾ,ਤਾਂ ਓਨ ਆਖਿਆ ਓ ਭਾਈ ਮੈਂ ਤਾਂ ਤੈਨੂੰ ਇਸ ਨਾਲੋ ਚੰਗਾ, ਅਤੇ ਨੇੜੇ ਅਰ ਬਹੁਤ ਸੁਖਾਲਾ ਰਾਹ ਦੱਸ ਸਕਦਾ ਹਾਂ, ਅਤੇ ਜੇਹੜਾ ਰਾਹ ਮੈਂ ਤੈਨੂੰ ਦਸਾਂਗਾ, ਓਹ ਤੈਨੂੰ ਇਕ ਭਲੇਮਾਣਸ ਦੇ ਘਰ ਪਹੁੰਚਾਵੇਗਾ, ਜੋ ਆਜਿਹੇ ਭਾਰ ਲਾਉਣੇ,ਜਾਣਦਾ ਹੈ, ਸੋ ਮੈਂ ਉਸ ਦੀ ਗੱਲ ਉੱਤੇ ਪਰਤੀਤ ਕਰਕੇ ਉਸ ਰਾਹ ਨੂੰ ਛੱਡਿਆ ਅਤੇ ਇਸ ਰਾਹ ਨੂੰ ਫੜਿਆ ਇਸ ਲਈ ਜੋ ਕੀ ਜਾਣਿਯੇ ਇਹ ਭਾਰ ਮੈਥੋਂ ਛੇਤੀ ਲਹਿ ਪਵੇ, ਪਰ ਜਾਂ ਮੈਂ ਇਥੇ ਪੁੱਜਾ, ਤਾਂ ਇਹ ਹਾਲ ਵੇਖਿਆ ਸੋ ਡਰਦੇ ਮਾਰੇ ਮੈਂ ਅਟਕ ਗਿਆ, ਅਤੇ ਹੁਣ ਮੈਂ ਨਹੀਂ ਜਾਣਦਾ ਜੋ ਮੈਂ ਕੀ ਕਰਾਂ॥

ਤਾਂ ਗੁਰੂ ਨੇ ਕਿਹਾ ਰਤੀ ਕੁ ਠਹਿਰ ਜਾਹ, ਭਈ ਮੈਂ ਤੈਨੂੰ ਪਰਮੇਸੁਰ ਦਾ ਬਚਨ ਸੁਣਾਵਾਂ,