ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
422
ਅਰ ਓਵੇਂ ਹੀ ਉਸ ਕਾਲੇ ਪੁਰਖ ਦੇ ਪਿੰਡੇ ਥੋਂ ਚਾਦਰ ਲਹਿ ਗਈ, ਤਾਂ ਉਨ੍ਹਾਂ ਦੇ ਕਪਾਟ ਖੁੱਲ ਗਏ, ਅਤੇ ਓਹ ਜਾਣ ਗਏ ਜੋ ਅਸੀ ਕਿੱਥੇ ਆਏ ਹੋਏ ਹਾਂ, ਤਾਂ ਰੋਂਦੇ ਰੋਂਦੇ ਓਹ ਕੁਝ ਚਿਰ ਤਾਈ ਤਾਂ ਉੱਥੇ ਪਏ ਰਹੇ, ਕਿੰਉਂ ਕਿ ਬਾਹਰ ਜੋ ਨਹੀਂ ਨਿਕਲ ਸੱਕਦੇ ਸਨ॥
ਤਾਂ ਮਸੀਹੀ ਨੈ ਆਪਣੇ ਸਾਥੀ ਨੂੰ ਆਖਿਆ, ਮੈਂ ਵੇਖਦਾ ਹਾਂ ਜੋ ਏਹ ਮੇਰੀ ਹੀ ਭੁੱਲ ਹੈ, ਆਜੜੀਆਂ ਨੈ ਸਾਨੂੰ ਪਹਿਲੇ ਹੀ ਚਿਤਾਯਾ ਸੀ, ਭਈ ਲੱਲੋ ਪੱਤੇ ਕਰਨ ਵਾਲੇ ਖੁਸ਼ਾਮਦੀਆਂ ਤੋਂ ਚੌਕਸ ਰਹਿਣਾ, ਹੁਣ ਇਕ ਬੁਧਿਮਾਨ ਦੀ ਗੱਲ ਪੂਰੀ ਹੋ ਗਈ ਜਿਹਾਕੁ ਲਿਖਿਆ ਹੈ, ਭਈ ਜੇਹੜਾ ਮਨੁੱਖ ਆਪਣੇ ਗੁਆਂਢੀ ਦੀ ਲੱਲੋਪੱਤੋ ਕਰਦਾ ਹੈ, ਜੋ ਉਹਦੇ ਪੈਰਾਂ ਦੇ ਲਈ ਇੱਕ ਕੜਿੱਕੀ ਤਾਣਦਾ ਹੈ। (ਕਹਾਉਤਾਂ ਦੀ ਪੋਥੀ ੨੯ ਕਾਂਡ ੫ ਪੌੜੀ)