ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/425

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

423

ਆਸਅਨੰਦ ਨੈ ਕਿਹਾ, ਆਹੋ ਜੀ ਉਨ੍ਹਾਂ ਨੈ ਤਾਂ ਚਾਹ ਦਾ ਪਤਾ ਬੀ ਲਿਖ ਕੇ ਸਾਨੂੰ ਦੇ ਦਿੱਤਾ ਸੀ, ਪਰ ਅਸਾਂ ਕਦੀ ਉਹ ਨੂੰ ਵਾਚ ਬੀ ਨਾ ਡਿੱਠਾ, ਅਤੇ ਨਾਸ ਕਰਨਵਾਲੇ ਦੇ ਰਾਹ ਆਣ ਪਏ, ਆਜਿਹੇ ਹਾਲ ਦੇ ਲਈ ਦਾਊਦ ਪਾਤਸ਼ਾਹ, ਸਾਡੇ ਨਾਲੋਂ ਵਡਾ ਸਿਆਣਾ ਸੀ, ਕਿੰਉਂ ਜੋ ਉਸ ਨੈ ਆਖਿਆ ਹੈ, ਜੋ ਮਨੁੱਖ ਦੇ ਕੰਮਾਂ ਨੂੰ ਵੇਖੋਂ, ਜੋ ਮੈਂ ਤੇਰੇ ਮੂੰਹ ਦੇ ਵਾਕ ਥੋਂ ਆਪਣੇ ਆਪ ਨੂੰ ਨਾਸ ਕਰਨ ਵਾਲੇ ਦੇ ਰਾਹ ਥੋਂ ਬਚਾ ਰੱਖਿਆ ਹੈ (੧੭ ਜਬੂਰ ੪ ਪੌੜੀ)

ਐਉਂ ਓਹ ਹਾਇ ਹਾਇ ਕਰਦੇ ਕੁੜਿੱਕੀ ਵਿੱਚ ਪਏ ਰਹੇ ਓੜਕ ਨੂੰ ਓਹ ਕੀ ਵੇਖਦੇ ਹਨ, ਜੋ ਇੱਕ ਜਣਾ ਉੱਜਲੇ ਬਸਤ੍ਰ ਪਹਿਨੀ ਅਤੇ ਹੱਥ ਵਿੱਚ ਕੋਰੜਾ ਫੜੀ, ਸਾਡੇ ਕੋਲ ਤੁਰਿਆ ਆਉਂਦਾ ਹੈ ਜਾਂ ਉਨਾਂ