ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
427
ਝਿੜਕਦਾ, ਅਰ ਤਾੜਦਾ ਹਾਂ, ਇਸ ਕਰਕੇ ਸੁਚੇਤ ਹੋਵੋ, ਅਤੇ ਪਛਤਾਵਾ ਕਰੋ (ਪਰਕਾਸ਼ ਦੀ ਪੋਥੀ ੩ ਕਾਂਡ ੧੬ ਪੌੜੀ)
ਇਹ ਦੇ ਪਿੱਛੋਂ ਉਸ ਨੈ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਹੁਣ ਆਪਣੇ ਰਾਹ ਉੱਤੇ ਸੁਚੇਤ ਹੋ ਕੇ ਚੱਲੋ, ਅਤੇ ਫੇਰ ਆਯਾਲੀਆਂ ਦੇ ਗੁਰਮਤੇ ਨੂੰ ਨਾ ਬੁਝਾਉਣਾ, ਸੋ ਓਹ ਤਿਸ ਦੀ ਵਡੀ ਕਿਰਪਾ ਦੇ ਲਈ ਉਹ ਦਾ ਧੰਨਵਾਦ ਕਰਕੇ ਇਹ ਭਜਨ ਗਾਉਂਦੇ ਗਾਉਂਦੇ ਸਹਿਜੇ ਸਹਿਜੇ ਸਿੱਧੇ ਰਾਹ ਪੁਰ ਤੁਰ ਗਏ॥
ਤੁਸੀ ਸਭ ਜੇਹੜੇ ਕਰਦੇ ਹੋ ਜਾਤ੍ਰਾ ,
ਵੇਖੋ ਉਨ੍ਹਾਂ ਦਾ ਹਾਲ ਜੋ ਭੁੱਲ ਗਏ ਰਾਹ,
ਜਾਂ ਗੁਰੂ ਦੀ ਮੱਤ ਨੂੰ ਅਸਾਂ ਨੈ ਭੁਲਾਯਾ,