ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

41

ਪਰੰਤੂ ਓਹ ਥਰ ਥਰ ਕੰਬਦਾ ਖੜਾ ਰਿਹਾ, ਫੇਰ ਗੁਰੂ ਨੈ ਕਿਹਾ ਵੇਖ ਤੂੰ ਬੋਲਣਵਾਲੇ ਥੋਂ ਬੇਮੁਖ ਨਾ ਹੋ, ਕਿਉਂਕਿ ਜੇ ਓਹ ਭੱਜ ਨਹੀਂ ਨਿਕਲੇ, ਜਿਨਾਂ ਉਸ ਥੋਂ ਮੂੰਹ ਮੋੜੇ, ਜੇਹੜਾ ਜਗਤ -ਵਿਚ ਅਕਾਸ ਬਾਣੀ ਸੁਣਾਉਂਦਾ ਸੀ, ਤਾਂ ਅਸੀ ਜੇ ਉਸ ਬੋਂ ਮੂੰਹ ਮੋੜਿਯੇ ਜੇਹੜਾ ਸੁਰਗ ਥੋਂ ਬੋਲਦਾ ਹੈ, ਕਿਤ ਬਿਧ ਭੱਜ ਨਿਕਲਾਂਗੇ। (ਪਤ੍ਰੀ ਇਬਰਾਨੀਆਂ ਨੂੰ ੧੨–੨,) ਉਸ ਨੈ ਇਹ ਬੀ ਸੁਣਾਯਾ "ਧਰਮੀ ਪਰਤੀਤ ਨਾਲ ਜੀਵੇਂਗਾ ਪਰ ਜੇ ਓਹ ਪਿਛਾਂਹ ਹਟ ਜਾਏ, ਤਾਂ ਮੇਰਾ ਜੀ ਉਸ ਤੋਂ ਪਰਸਿੰਨ ਨਾ ਹੋਊ।" (ਪਤ੍ਰੀ ਇਬਰਾਨੀਆਂ ਨੂੰ ੧੦-੩੮) ਤਾਂ ਉਸ ਨੈ ਇਨਾਂ ਗੱਲਾਂ ਦਾ ਅਰਥ ਕੱਢਕੇ ਕਿਹਾ ਜੋ ਤੂੰ ਉਹੋ ਮਨੁੱਖ ਹੈ ਜੇਹੜਾ ਬਿਪਤਾ ਵਿਚ ਪੈ ਜਾਂਦਾ ਹੈਂ, ਤੂੰ ਤਾਂ ਮਹਾਂ ਪਰਮੇਸੁਰ ਦੀ ਮੱਤ ਦਾ ਤਿਆਗ- ਕਰਨ ਲੱਗਾ ਹੋਯਾ ਹੈ, ਅਤੇ ਕੁਸ਼ਲ ਦੇ ਰਾਹ ਥੋਂ ਮੁੜਿਆ ਜਾਂਦਾ ਹੈ। ਇੱਥੋਂ ਤੋੜੀ ਜੋ ਤੇਰਾ ਨਾਸ ਨੇੜੇ ਆ ਪੁੱਜਾ॥

ਉਪਰੰਦ ਮਸੀਹੀ ਮੁਰਦੇ ਵਾਙੂੰ ਓਹ ਦੇ ਪੈਰੀਂ ਡਿਗ ਪਿਆ, ਅਤੇ ਕੁਰਲਾ ਕੇ ਆਖਿਓਸੁ