ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
432
ਆਜਿਹਾ ਨਾ ਹੋਵੇ ਜੋ ਏਹ ਭੀ ਕੋਈ ਲੱਲੋਪੱਤੇ ਕਰਨ ਵਾਲਾ ਹੀ ਹੋਵੇ, ਸੋ ਓਹ ਆਉਂਦੇ ਆਉਂਦੇ ਉਨ੍ਹਾਂ ਦੇ ਕੋਲ ਆ ਪੁੱਜਾ, ਉਹ ਦਾ ਨਾਉਂ ਕਰਮ ਨਾਸਤਕ ਸੀ, ਅਤੇ ਉਸ ਨੈ ਉਨਾਂ ਤੋਂ ਪੁੱਛਿਆ, ਭਈ ਤੁਸੀਂ ਕਿੱਧਰ ਨੂੰ ਜਾਂਦੇ ਹੋ? ਮਸੀਹੀ ਬੋਲਿਆ ਅਸੀ ਸੁਰਗੀ ਨਗਰ ਨੂੰ ਜਾਂਦੇ ਹਾਂ, ਤਾਂ ਕਰਮ ਨਾਸਤਕ ਬਹੁਤ ਹੱਸਿਆ, ਮਸੀਹੀ ਨੈ ਆਖਿਆ ਭਲਾ ਜੁਵਾਨਾ ਤੁਹਾਡੇ ਹੱਸਣ ਦਾ ਕੀ ਪੁਰੋਜਨ ਹੈ? ਕਰਮਨਾਸਤਕ ਨੈ ਉਤੱਰ ਦਿੱਤਾ ਭਈ ਮੈਂ ਇਹ ਵੇਖ ਕੇ ਹੱਸਿਆ ਹਾਂ, ਜੋ ਤੁਸੀ ਆਪਣੇ ਮੂਰਖਪੁਣੇ ਦੇ ਕਾਰਨ ਐਂਵੇਂ ਪੈਂਡਾ ਕਰਦੇ ਹੋ, ਜਿਸ ਵਿੱਚ ਦੁੱਖ ਝੱਲਣ ਖੁਣੋਂ ਹੋਰ ਕੁੱਛ ਫਲ ਤੁਹਾਨੂੰ ਨਹੀ ਮਿੱਲਨਾ॥
ਮਸੀਹੀ ਬੋਲਿਆ, ਕਿੰਉਂ ਭਲਾ ਤੁਸੀ ਇਹ ਸਾਮਝਦੇ ਹੋ ਜੋ