ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
434
ਮਸੀਹੀ ਬੋਲਿਆ, ਅਸਾਂ ਨਾਲੇ ਸੁਣਿਆ, ਨਾਲੇ ਪਰਤੀਤ ਬੀ ਕੀਤੀ, ਭਈ ਅਜਿਹੀ ਥਾਂ ਕੋਈ ਜਰੂਰ ਹੈ॥
ਨਾਸਤਕ ਨੈ ਆਖਿਆ ਭਈ ਜੇ ਮੈਂ ਪਰਤੀਤ ਨਾ ਕਰਦਾ, ਤਾਂ ਐਨੀ ਦੂਰ ਉਹਦੀ ਭਾਲ ਵਿੱਚ ਕਿੰਉਂ ਆਉਂਦਾ ਪਰ ਮੈਨੂੰ ਜੋ ਹੁਣ ਤਕ ਕੁੱਛ ਨਹੀਂ ਲੱਭਾ, ਇਸ ਕਰਕੇ ਮੈਂ ਮੁੜ ਜਾਂਦਾ ਹਾਂ, ਅਤੇ ਉਨ੍ਹਾਂ ਵਸਤਾਂ ਵਿੱਚ ਆਪਣਾ ਸੁਖ ਭਾਲਾਂਗਾ ਕਿ ਜਿੰਨ੍ਹਾਂ ਨੂੰ ਮੈਂ ਇਨ੍ਹਾਂ ਵਸਤਾਂ ਦੀ ਆਸ ਵਿੱਚ ਤ੍ਯਾਗ ਆਯਾ ਸਾਂ, ਕਿ ਜੇਹੜੀਆਂ ਹੁਣ ਮੈਂ ਦੇਖਦਾ ਹਾਂ, ਭਈ ਹੈਂ ਹੀ ਨਹੀਂ,॥ ਤਦ ਮਸੀਹੀ ਨੈ ਆਪਣੇ ਸਾਥੀ ਆਸਅਨੰਦ ਨੂੰ ਕਿਹਾ ਭਾਇਯਾ ਜੀ, ਏਹ ਮਨੁੱਖ ਸੱਤ ਆਖਦਾ ਹੈ, ਆਸਅਨੰਦ ਨੈ ਉੱਤਰ ਦਿੱਤਾ ਭਾਈ ਜੀ ਸੁਚੇਤ ਰਹਿਣਾ,