ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

42

ਹਾਇ ਹਾਇ ਮੈਂ ਮਰ ਗਿਆ, ਮੈਂ ਮਰ ਗਿਆ। ਇਹ ਵੇਖਕੇ ਗੁਰੂ ਨੈ ਸੱਜੇ ਹਥ ਨਾਲ ਫੜਕੇ ਉਸ ਨੂੰ ਚੁੱਕ ਲਿਆ, ਅਤੇ ਆਖਿਓਸੁ ਜੋ "ਹਰ ਪਾਪ ਅਤੇ ਕੁਫਰ ਮੱਨੁਖਾਂ ਨੂੰ ਮਾਫ ਕੀਤਾ ਜਾਉ।" ਇਸ ਲਈ ਭਰਮੀ ਨਾ ਹੋ ਸਗੋਂ ਪਰਤੀਤਵਾਣ ਬਣ ਜਾਹ" (ਮੱਤੀ ੧੨-੩੧॥ ਯੁਹੰਨਾ ੨੦-੨੭) ਤਾਂ ਮਸੀਹੀ ਦੇ ਰਤੀਕੁ ਪਰਾਣ ਮੁੜੇ, ਅਤੇ ਪਹਿਲੇ ਵਾਙੂੰ ਗੁਰੂ ਦੇ ਮੋਹਰੇ ਬਰ ਥਰ ਕੰਬਦਾ ਖੜਾ ਰਿਹਾ॥

ਫੇਰ ਗੁਰੂ ਨੈ ਆਖਿਆ ਭਈ ਤੂੰ ਮੇਰੀਆਂ ਗੱਲਾਂ ਚੰਗੀ ਤਰਾਂ ਕੰਨ ਲਾ ਕੇ ਸੁਣ, ਓਹ ਮਨੁੱਖ ਕਿ ਜਿਹ ਨੈ ਤੈਨੂੰ ਭਰਮਾਇਆ ਸੀ ਜੋ ਸੈਸਾਰੀ ਬੁਧਿਮਾਨ ਹੈ ਅਤੇ ਇਹ ਨਾਉਂ ਉਹਨੂੰ ਠੀਕ ਸਜਦਾ ਹੈ, ਕਿਉਂਜੋ ਓਹ ਨਿਰਾ ਸੰਸਾਰੀ ਗੱਲਾਂ ਨਾਲ ਅਨੰਦ ਹੁੰਦਾ ਹੈ, ਇਸੇ ਕਾਰਨ ਉਹ ਨਿਰਾ ਮਨਮਤੀਆਂ ਦੀ ਸੰਗਤ ਵਿਚ ਬਹਿੰਦਾ ਹੁੰਦਾ ਹੈ, ਨਾਲੇ ਸੰਸਾਰ ਦੀ ਮੱਤ ਦੇ ਕਾਰਨ ਓਹ ਸਲੀਬ ਦੇ ਚੁਕਣ ਤੋਂ ਬੀ ਬਚਦਾ ਹੈ, ਓਹ ਠੀਕ ਮਨਮਤਿਯਾ ਹੈ। ਇਸੇ ਲਈ ਓਹ ਮੇਰੇ ਸਿਧੇ