ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
447
ਮਸੀਹੀ ਨੈ ਪੁੱਛਿਆ ਭਈ ਜਦ ਤੁਹਾਡੇ ਪਾਪ ਐਓਂ ਤੁਹਾਨੂੰ ਚੇਤੇ ਆਉਂਦੇ ਸਨ, ਤਾਂ ਭਲਾ ਤੁਸੀ ਸਹਿਜੇ ਹੀ ਆਪਣੇ ਦੋਸ ਨੂੰ ਦੂਰ ਕਰ ਸਕਦੇ ਸਓ॥
ਆਸਅਨੰਦ ਨੈ ਉੱਤਰ ਦਿੱਤਾ - ਨਹੀਂ ਜੀ ਕਦੇ ਨਹੀਂ, ਸਗੋਂ ਤਦ ਓਹ ਮੇਰੇ ਮਨ ਨੂੰ ਹੋਰ ਬੀ ਦਬਾਉਂਦੇ ਸਨ, ਅਤੇ ਜੇ ਉਸ ਵੇਲੇ ਮੈਂ ਪਾਪ ਦੀ ਵੱਲ ਮੁੜ ਜਾੱਣ ਦੀ ਦਲੀਲ ਕਰਦਾ, ਭਾਵੇਂ ਮੇਰਾ ਮਨ ਉਸ ਥੋਂ ਘਿੰਣ ਕਰਦਾ ਹੀ ਸੀ, ਤਾਂ ਮੈਨੂੰ ਦੂਣਾ ਦੁਖ ਹੁੰਦਾ ਸੀ॥
ਮਸੀਹੀ ਨੈ ਪੁੱਛਿਆ ਤਾਂ ਫੇਰ ਤੁਸਾਂ ਕੀ ਕੀਤਾ?॥
ਆਸਅਨੰਦ ਬੋਲਿਆ, ਕਿ ਤਦ ਮੈਂ ਵਿਚਾਰ ਕੀਤਾ, ਭਈ ਮੈਨੂੰ